ਨਿਊਯਾਰਕ : ਭਾਰਤ ਦੇ ਜੋਟੀਦਾਰ ਖਿਡਾਰੀ ਦਿਵਿਜ ਸ਼ਰਨ ਸਾਲ ਦੇ ਆਖ਼ਿਰੀ ਗ੍ਰੈਂਡਸਲੇਮ ਯੂ.ਐਸ. ਓਪਨ ਵਿਚ ਬੁੱਧਵਾਰ ਨੂੰ ਪਹਿਲੇ ਹੀ ਗੇੜ ਵਿਚ ਹਾਰ ਕੇ ਬਾਹਰ ਹੋ ਗਏ। ਦਿਵਿਜ ਅਤੇ ਉਨ੍ਹਾਂ ਦੇ ਜੋਟੀਦਾਰ ਸਰਬੀਆ ਦੇ ਨਿਕੋਲਾ ਸੇਬਿਚ ਨੂੰ 8ਵੀਂ ਸੀਡ ਜੋੜੀ ਹਾਲੈਂਡ ਦੇ ਵੇਸਲੀ ਕੁਲਹੋਫ ਅਤੇ ਕ੍ਰੋਏਸ਼ੀਆ ਦੇ ਨਿਕੋਲਾ ਮੇਕਿਟਚ ਨੇ ਇਕ ਘੰਟੇ 46 ਮਿੰਟ ਤੱਕ ਚੱਲੇ 3 ਸੈਟਾਂ ਦੇ ਮੁਕਾਬਲੇ ਵਿਚ 6-4, 3-6, 6-3 ਨਾਲ ਹਰਾ ਕੇ ਦੂਜੇ ਦੂਰ ਵਿਚ ਸਥਾਨ ਬਣਾ ਲਿਆ। ਜੋਟੀਦਾਰ ਮੁਕਾਬਲਿਆਂ ਵਿਚ ਭਾਰਤ ਦੇ ਰੋਹਨ ਬੋਪੰਨਾ ਕੈਨੇਡਾ ਦੇ ਆਪਣੇ ਜੋਟੀਦਾਰ ਡੇਨਿਸ ਸ਼ਾਪੋਵਾਲੋਵ ਨਾਲ ਪਹਿਲੇ ਗੇੜ ਵਿਚ ਉਤਰਣਗੇ ਅਤੇ ਉਨ੍ਹਾਂ ਦਾ ਮੁਕਾਬਲਾ ਅਮਰੀਕੀ ਜੋੜੀ ਅਰਨੇਸਟ ਐਸਕੋਬੇਡੋ ਅਤੇ ਨੋਹ ਰੂਬਿਨ ਨਾਲ ਹੋਵੇਗਾ।
IPL 2020: BCCI ਦੇ ਸਾਹਮਣੇ ਆਈ ਇਕ ਹੋਰ ਮੁਸ਼ਕਲ, ਦਲ ਦਾ ਮੈਂਬਰ ਕੋਵਿਡ-19 ਨਾਲ ਪੀੜਤ
NEXT STORY