ਸਪੋਰਟਸ ਡੈਸਕ : ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾ ਭਾਰਤੀ ਟੀਮ SLC XI ਖਿਲਾਫ ਤਿੰਨ ਰੋਜ਼ਾ ਅਭਿਆਸ ਮੈਚ ਵਿੱਚ ਉਤਰੀ । ਇਸ ਮੁਕਾਬਲੇ ਦੇ ਆਖਰੀ ਤਿੰਨ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਨੇ ਬੱਲੇ ਨਾਲ ਤੂਫਾਨੀ ਬੱਲੇਬਾਜ਼ੀ ਕੀਤੀ । ਮੈਚ ਦੇ ਆਖਰੀ ਓਵਰ ਵਿੱਚ ਜਦੋਂ ਭਾਰਤ ਨੂੰ ਜਿੱਤ ਦੇ ਲਈ 16 ਦੌੜਾਂ ਦੀ ਜ਼ਰੂਰਤ ਸੀ ,ਤਾਂ ਸਿਰਾਜ਼ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਟੀਮ ਨੂੰ 6 ਵਿਕਟਾਂ ਨਾਲ ਜਿੱਤ ਹਾਸਲ ਕਰਵਾਈ । ਸਿਰਾਜ਼ ਨੂੰ ਫੈਨਸ ਪਿਆਰ ਨਾਲ 'ਸਰ ਵਿਵਿਅਨ ਸਿਰਾਜ਼' ਵੀ ਕਹਿੰਦੇ ਹਨ । ਇਸ ਮੈਚ ਵਿੱਚ ਸਿਰਾਜ਼ ਨੇ ਜਿਸ ਤਰ੍ਹਾ ਬੱਲੇਬਾਜ਼ੀ ਕੀਤੀ, ਉਸ ਨੇ ਜਰੂਰ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਸਰ ਵਿਵਿਅਨ ਰਿਚਰਡਸ ਦੀ ਯਾਦ ਦਿਵਾ ਦਿੱਤੀ ।
ਕੋਲੰਬੋ ਦੇ NCC ਗਰਾਊਂਡ 'ਤੇ ਖੇਡੇ ਗਏ ਇਸ ਅਭਿਆਸੀ ਮੁਕਾਬਲੇ ਨਾਲ ਭਾਰਤੀ ਟੀਮ ਨੂੰ ਕਈ ਬਿਹਤਰੀਨ ਸੰਕੇਤ ਮਿਲੇ, ਪਰ ਮੁਹੰਮਦ ਸਿਰਾਜ਼ ਦਾ ਉਹ ਪ੍ਰਦਰਸ਼ਨ ਖਾਸ ਰਿਹਾ । ਇਸ ਦਾ ਕਾਰਨ ਉਸ ਵਲੋਂ ਲਗਾਏ ਗਏ ਛੱਕੇ, ਜਦਕਿ ਪਹਿਲੇ ਕੇ.ਐਲ ਰਾਹੁਲ ਦੇ ਨਾਲ ਹੋਇਆ ਉਸ ਦਾ ਬੱਲੇਬਾਜ਼ੀ ਸੈਸ਼ਨ ਵੀ ਸੀ । ਰਾਹੁਲ ਅਭਿਆਸ ਮੁਕਾਬਲੇ ਦੇ ਦੂਜੇ ਦਿਨ ਸਿਰਾਜ਼ ਦੇ ਨਾਲ ਬੱਲੇਬਾਜ਼ੀ 'ਤੇ ਕੰਮ ਕਰਦੇ ਦਿਖਾਈ ਦਿੱਤੇ ਸਨ ।
ਭਾਰਤੀ ਬੱਲੇਬਾਜ਼ ਨੇ ਤੇਜ਼ ਗੇਂਦਬਾਜ਼ ਨੂੰ ਕੁਝ ਜ਼ਰੂਰੀ ਗੱਲਾਂ ਸਮਝਾਈਆਂ । ਮੁਹੰਮਦ ਸਿਰਾਜ਼ ਜਿਹੈ ਬੱਲੇਬਾਜ਼ ਦੇ ਲਈ ਇਹ ਟਿਪਸ ਅਹਿੰਮ ਸਨ । ਟੈਸਟ ਕ੍ਰਿਕਟ ਵਿੱਚ ਹੇਠਲੇ ਕ੍ਰਮ ਤੋਂ ਮਿਲਣ ਵਾਲੇ ਛੋਟੇ ਯੋਗਦਾਨ ਵੀ ਕਈ ਵਾਰ ਮੈਚ ਦਾ ਰੁਖ ਬਦਲ ਦਿੰਦੇ ਹਨ । ਇਸ ਗੱਲਬਾਤ ਦਾ ਦਿਲਚਸਪ ਨਤੀਜ਼ਾ ਭਾਰਤ ਦੀ ਦੂਜੀ ਪਾਰੀ ਵਿੱਚ ਦੇਖਣ ਨੂੰ ਮਿਲਿਆ । ਅਗਲੇ ਹੀ ਦਿਨ ਜਦੋਂ ਭਾਰਤ ਨੂੰ ਮੁਸ਼ਕਲ ਸਥਿਤੀ ਵਿੱਚ ਤੇਜ਼ੀ ਨਾਲ ਦੌੜਾਂ ਚਾਹੀਦੀਆਂ ਸਨ, ਤਾਂ ਸਿਰਾਜ਼ ਨੇ ਬੱਲੇ ਨਾਲ ਅਜਿਹਾ ਕਮਾਲ ਕੀਤਾ ਕਿ ਭਾਰਤ ਡਗਆਊਟ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ।
ਕੇਸ਼ਰਾ ਨੁਵਾਂਥਾ ਮੈਚ ਦਾ ਆਖਰੀ ਓਵਰ ਸੁੱਟਣ ਆਏ । ਉਸ ਨੇ ਪਹਿਲੀ ਗੇਂਜ ਫੁਲ ਲੇਂਥ ਸੁੱਟੀ । ਸਿਰਾਜ਼ ਨੇ ਫ੍ਰੰਟ ਲੋਗ ਹਟਾਇਆ ਅਤੇ ਵਗੈਰ ਕਿਸੇ ਡਰ ਦੇ ਮਿਡਵਿਕਟ ਦੇ ਉਪਰ ਦੀ ਛੱਕਾ ਲਗਾ ਦਿੱਤਾ । ਭਾਰਤ ਨੂੰ ਪੰਜ ਗੇਂਦਾਂ ਵਿੱਚ ਸਿਰਫ 10 ਦੌੜਾਂ ਚਾਹੀਦੀਆਂ ਸਨ । ਦੂਜੀ ਗੇਂਦ ਵੀ ਆਫ ਸਟੰਪ ਦੇ ਬਾਹਰ ਫੁਲ ਲੇਂਥ ਸੀ ਇਸ ਵਾਰ ਸਿਰਾਜ਼ ਨੇ ਸਿੱਧਾ ਬੱਲਾ ਘੁਮਾਇਆ ਅਤੇ ਗੇਂਦ ਨੂੰ ਸਾਹਮਣੇ ਵਲ ਬਾਊਡਰੀ ਦੇ ਪਾਰ ਪਹੁੰਚਾ ਦਿੱਤਾ । ਤੀਜੀ ਗੇਂਦ 'ਤੇ ਉਸ ਨੇ ਮਿਡਵਿਕਟ ਦੇ ਉਪਰ ਤੋਂ ਵਿਨਿੰਗ ਸਿਕਸ ਲਗਾਇਆ । ਲਗਾਤਾਰ ਤਿੰਨ ਛੱਕੇ ਲਗਾਉਣ ਤੋਂ ਬਾਅਦ ਸਿਰਾਜ਼ ਦਾ ਉਤਸ਼ਾਹ ਘੱਟ ਨਹੀਂ ਹੋਇਆ । ਅਗਲੀ ਗੇਂਦ ਸ਼ਾਟ ਆਈ ਤਾਂ ਉਹ ਨਾ-ਗੇਂਦ ਦੀ ਮੰਗ ਕਰਦੇ ਨਜ਼ਰ ਆਏ, ਜਿਸ ਤੋਂ ਬਾਅਦ ਮਾਹੌਲ ਹੋਰ ਵੀ ਹਲਕਾ ਕਰ ਦਿੱਤਾ ।
ਮੁਹੰਮਦ ਸਿਰਾਜ਼ ਨੇ 4 ਛੱਕੇ ਅਤੇ ਇਕ ਚੌਕੇ ਦੀ ਮਦਦ ਨਾਲ 15 ਗੇਂਦਾਂ 'ਤੇ ਨਾਬਾਦ 32 ਦੌੜਾਂ ਦੀ ਪਾਰੀ ਖੇਡੀ । ਸਿਰਾਜ਼ ਦਾ ਪ੍ਰਦਰਸ਼ਨ ਇਸ ਲਈ ਵੀ ਮਜ਼ੇਦਾਰ ਰਿਹਾ ਕਿਉਕਿ ਇਕ ਦਿਨ ਪਹਿਲਾ ਗੁਰਨੂਰ ਬਰਾੜ ਨੇ ਵੀ ਆਪਣੀ ਬੱਲੇਬਾਜ਼ੀ ਨਾਲ ਭਾਰਤੀ ਖੇਮੇ ਨੂੰ ਹੈਰਾਨ ਕਰਨ ਦਿੱਤਾ । ਬਰਾੜ ਨੇ ਦਿਨ ਦੇ ਆਖਰੀ ਓਵਰ ਵਿੱਚ ਚਾਰ ਛੱਕੇ ਲਗਾਏ ਸਨ । ਇਸ ਤਰ੍ਹਾ ਅਭਿਆਸ ਮੁਕਾਬਲੇ ਵਿੱਚ ਭਾਰਤ ਦੇ ਪਿਛਲੇ ਬੱਲੇਬਾਜ਼ਾਂ ਨੂੰ ਵੀ ਬੱਲੇ ਨਾਲ ਹੱਥ ਖੋਲਣ ਦਾ ਮੌਕਾ ਮਿਲਿਆ ।
ਪੁਰਸ਼ ਹਾਕੀ ਵਿਸ਼ਵ ਕੱਪ ’ਚ 1971 ਤੋਂ 2023 ਤੱਕ ਭਾਰਤ ਦਾ ਸਫਰ
NEXT STORY