ਸਪੋਰਟਸ ਡੈਸਕ : ਮੋਢੇ ਦੀ ਸੱਟ ਕਾਰਨ ਯੂ. ਐੱਸ. ਓਪਨ ਦੇ ਚੌਥੇ ਦੌਰ 'ਚੋਂ ਬਾਹਰ ਹੋਣ ਵਾਲੇ ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਵਾਪਸੀ ਯਾਦਗਾਰ ਨਹੀਂ ਰਹੀ ਅਤੇ ਸੋਮਵਾਰ ਉਸ ਨੂੰ ਜਾਪਾਨ ਓਪਨ ਦੇ ਡਬਲਜ਼ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੀ ਵਾਰ ਜਾਪਾਨ ਓਪਨ ਵਿਚ ਖੇਡ ਰਹੇ ਜੋਕੋਵਿਚ ਆਸਟਰੇਲੀਆ ਦੇ 20 ਸਾਲ ਦੇ ਏਲੇਕਸੇਈ ਪੋਪੇਰਿਨ ਖਿਲਾਫ ਆਪਣੀ ਸਿੰਗਲਜ਼ ਮੁਹਿੰਮ ਦੀ ਸ਼ੁਰੂਆਤ ਕਰਨਗੇ। ਜੋਕੋਵਿਚ ਦੀ ਵਾਪਸੀ ਦਾ ਮਤਲਬ ਹੈ ਕਿ ਉਹ ਬਾਕੀ ਬਚੇ ਸੈਸ਼ਨ ਵਿਚ ਖੇਡ ਸਕਦੇ ਹਨ ਅਤੇ ਯੂ. ਐੱਸ. ਜੇਤੂ ਰਾਫੇਲ ਨਡਾਲ ਤੋਂ ਨੰਬਰ ਇਕ ਰੈਂਕਿੰਗ ਲਈ ਮਿਲ ਰਹੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ।
ਉੱਥੇ ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਟੋਕੀਓ ਵਿਚ ਸੂਮੋ ਪਹਿਲਵਾਨ ਦੇ ਨਾਲ ਲੜਦੇ ਦਿਸੇ। ਜੋਕੋਵਿਚ ਨੇ ਟਵੀਟ ਕਰ ਕਿਹਾ, ''ਸੂਮੋ ਖੇਡ ਦੇ ਤਜ਼ਰਬੇ ਨਾਲ ਮੈਨੂੰ ਸਨਮਾਨਿਤ ਕਰਨ ਲਈ ਟੋਕੀਓ ਦਾ ਧੰਨਵਾਦ।''
ਸ਼੍ਰੀਸੰਥ ਨੇ ਆਪਣੇ ਨਾਲ ਸਪਾਟ ਫਿਕਸਿੰਗ ਮਾਮਲੇ 'ਚ ਹੋਏ ਵਿਤਕਰੇ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ
NEXT STORY