ਨਵੀਂ ਦਿੱਲੀ— ਟੈਨਿਸ ਦੀ ਧਾਕੜ ਤਿੱਕੜੀ ਸਰਬੀਆ ਦੇ ਨੋਵਾਕ ਜੋਕੋਵਿਚ, ਸਪੇਨ ਦਾ ਰਾਫੇਲ ਨਡਾਲ ਤੇ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਕੋਰੋਨਾ ਵਾਇਰਸ ਦੇ ਖਤਰੇ ਕਾਰਣ ਆਪਣੇ-ਆਪਣੇ ਦੇਸ਼ਾਂ ਵਿਚ ਲੱਗੇ ਲਾਕਡਾਊਨ ਵਿਚਾਲੇ ਘਰ ਦੇ ਕੰਪਲੈਕਸਾਂ ਵਿਚ ਹੀ ਟੈਨਿਸ ਖੇਡ ਕੇ ਸਮਾਂ ਬਿਤਾ ਰਹੇ ਹਨ ਤੇ ਖੁਦ ਨੂੰ ਤਰੋਤਾਜ਼ਾ ਰੱਖ ਰਹੇ ਹਨ। ਜੋਕੋਵਿਚ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਘਰ ਦੇ ਅੰਦਰ ਟੈਨਿਸ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਉਸ ਨੇ ਲਿਖਿਆ ਹੈ ਕਿ ਮੁਕਾਬਲੇਬਾਜ਼ੀ ਕਦੇ ਖਤਮ ਨਹੀਂ ਹੁੰਦੀ।
ਉਥੇ ਹੀ ਵਿਸ਼ਵ ਦਾ ਦੂਜੇ ਨੰਬਰ ਦਾ ਖਿਡਾਰੀ ਆਪਣੀ ਭੈਣ ਮਾਰੀਆ ਬੈੱਲ ਦੇ ਨਾਲ ਘਰ ਦੇ ਪਿਛਲੇ ਹਿੱਸੇ ਵਿਚ ਟੈਨਿਸ ਖੇਡਦਾ ਨਜ਼ਰ ਆ ਆ ਰਿਹਾ ਹੈ। ਉਸ ਨੇ ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀ ਹੈ। ਉਸ ਨੇ ਦੋ ਕੁਰਸੀਆਂ ਨੂੰ ਜੋੜ ਕੇ ਨੈੱਟ ਬਣਾਇਆ ਹੈ। ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਫੈਡਰਰ ਨੇ ਆਪਣੇ ਟਵਿਟਰ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਘਰ ਵਿਚ ਰਹਿ ਕੇ 'ਟ੍ਰਿਕ ਸ਼ਾਟ' ਦਾ ਅਭਿਆਸ ਕਰ ਰਿਹਾ ਹੈ। ਫੈਡਰਰ ਨੇ ਕੈਪਸ਼ਨ ਵਿਚ ਮਜ਼ਾਕੀਆ ਤੌਰ 'ਤੇ ਲਿਖਿਆ ਹੈ ਕਿ ਉਹ ਤੈਅ ਕਰ ਰਿਹਾ ਹੈ ਕਿ ਟ੍ਰਿਕ ਸ਼ਾਟ ਕਿਵੇਂ ਮਾਰੇ ਜਾਂਦੇ ਹਨ ਤੇ ਉਹ ਇਸ ਨੂੰ ਭੁੱਲਿਆ ਤਾਂ ਨਹੀਂ ਹੈ।
ਹਰਭਜਨ ਜਲੰਧਰ 'ਚ 5 ਹਜ਼ਾਰ ਪਰਿਵਾਰਾਂ ਨੂੰ ਵੰਡੇਗਾ ਰਾਸ਼ਨ
NEXT STORY