ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਆਈ.ਪੀ.ਐੱਲ. 2026 ਦੇ 19ਵੇਂ ਸੀਜ਼ਨ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਸੱਟ ਕਾਰਨ ਆਉਣ ਵਾਲੇ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਹਾਲਾਂਕਿ, ਹੈਰਾਨੀ ਦੀ ਗੱਲ ਇਹ ਹੈ ਕਿ ਹਰਸ਼ਿਤ ਰਾਣਾ ਨੂੰ ਆਈ.ਪੀ.ਐੱਲ. ਵਿੱਚ ਇੱਕ ਵੀ ਮੈਚ ਖੇਡੇ ਬਿਨਾਂ ਹੀ ਉਨ੍ਹਾਂ ਦੀ ਪੂਰੀ ਸੈਲਰੀ ਯਾਨੀ 4 ਕਰੋੜ ਰੁਪਏ ਮਿਲਣਗੇ।
ਜਾਣਕਾਰੀ ਅਨੁਸਾਰ, ਹਰਸ਼ਿਤ ਰਾਣਾ ਨੂੰ ਟੀ-20 ਵਿਸ਼ਵ ਕੱਪ 2026 ਦੇ ਵਾਰਮ-ਅੱਪ ਮੁਕਾਬਲੇ ਦੌਰਾਨ ਸੱਟ ਲੱਗੀ ਸੀ। ਦੱਖਣੀ ਅਫ਼ਰੀਕਾ ਵਿਰੁੱਧ ਖੇਡੇ ਗਏ ਇਸ ਮੈਚ ਵਿੱਚ ਗੇਂਦਬਾਜ਼ੀ ਕਰਦੇ ਸਮੇਂ ਉਹ ਜ਼ਖ਼ਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਵਿਸ਼ਵ ਕੱਪ ਤੋਂ ਵੀ ਬਾਹਰ ਹੋਣਾ ਪਿਆ ਸੀ। ਹਾਲਾਂਕਿ ਉਨ੍ਹਾਂ ਨੇ ਆਪਣੀ ਸੱਟ ਦੀ ਸਰਜਰੀ ਵੀ ਕਰਵਾਈ ਸੀ, ਪਰ ਉਹ ਅਜੇ ਤੱਕ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਸਕੇ ਹਨ, ਜਿਸ ਕਾਰਨ ਉਨ੍ਹਾਂ ਨੇ ਆਈ.ਪੀ.ਐੱਲ. 2026 ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ।
ਹਰਸ਼ਿਤ ਰਾਣਾ ਨੂੰ ਇਹ 4 ਕਰੋੜ ਰੁਪਏ KKR ਵੱਲੋਂ ਨਹੀਂ, ਸਗੋਂ BCCI ਵੱਲੋਂ ਦਿੱਤੇ ਜਾਣਗੇ। ਬੀ.ਸੀ.ਸੀ.ਆਈ. ਦੇ 2011 ਤੋਂ ਲਾਗੂ ਨਿਯਮਾਂ ਅਨੁਸਾਰ, ਜੇਕਰ ਕੋਈ ਖਿਡਾਰੀ ਸੈਂਟਰਲ ਕੰਟਰੈਕਟ ਦੇ ਘੇਰੇ ਵਿੱਚ ਆਉਂਦਾ ਹੈ ਅਤੇ ਰਾਸ਼ਟਰੀ ਡਿਊਟੀ ਦੌਰਾਨ ਸੱਟ ਲੱਗਣ ਕਾਰਨ ਪੂਰੇ ਆਈ.ਪੀ.ਐੱਲ. ਸੀਜ਼ਨ ਤੋਂ ਬਾਹਰ ਹੋ ਜਾਂਦਾ ਹੈ, ਤਾਂ ਉਸਨੂੰ ਪੂਰੀ ਸੈਲਰੀ ਮਿਲਦੀ ਹੈ। ਹਰਸ਼ਿਤ ਰਾਣਾ ਤੋਂ ਪਹਿਲਾਂ ਰਿਸ਼ਭ ਪੰਤ ਅਤੇ ਦੀਪਕ ਚਾਹਰ ਵਰਗੇ ਖਿਡਾਰੀਆਂ ਨੂੰ ਵੀ ਇਸ ਪਾਲਿਸੀ ਦਾ ਫਾਇਦਾ ਮਿਲ ਚੁੱਕਾ ਹੈ।
ਹਰਸ਼ਿਤ ਰਾਣਾ ਦਾ ਬਾਹਰ ਹੋਣਾ KKR ਲਈ ਇੱਕ ਵੱਡਾ ਨੁਕਸਾਨ ਹੈ ਕਿਉਂਕਿ ਉਹ ਟੀਮ ਦੇ ਮੁੱਖ ਗੇਂਦਬਾਜ਼ਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਹੁਣ ਤੱਕ KKR ਲਈ 34 ਮੈਚਾਂ ਵਿੱਚ 40 ਵਿਕਟਾਂ ਹਾਸਲ ਕੀਤੀਆਂ ਹਨ। ਟੀਮ ਨੇ ਹਾਲ ਹੀ ਵਿੱਚ ਮੁਸਤਫਿਜ਼ੁਰ ਰਹਿਮਾਨ ਦੀ ਜਗ੍ਹਾ ਬਲੇਸਿੰਗ ਮੁਜ਼ਰਬਾਨੀ ਨੂੰ ਸ਼ਾਮਲ ਕੀਤਾ ਹੈ, ਪਰ ਹੁਣ ਉਨ੍ਹਾਂ ਦੇ ਸਾਹਮਣੇ ਹਰਸ਼ਿਤ ਰਾਣਾ ਦਾ ਬਦਲ ਲੱਭਣ ਦੀ ਵੀ ਵੱਡੀ ਚੁਣੌਤੀ ਆ ਗਈ ਹੈ।
ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ
NEXT STORY