ਵਿੰਬਲਡਨ (ਭਾਸ਼ਾ) : ਵਿਸ਼ਵ ਟੈਨਿਸ ਦੀਆਂ ਸਰਵਉਚ ਸੰਸਥਾਵਾਂ ਡਬਲਯੂ.ਟੀ.ਏ. (ਮਹਿਲਾ) ਅਤੇ ਏ.ਟੀ.ਪੀ. (ਪੁਰਸ਼) ਦੋਵਾਂ ਨੇ ਕੋਵਿਡ-19 ਨਾਲ ਜੁੜੀਆਂ ਚਿੰਤਾਵਾਂ ਕਾਰਨ ਇਸ ਸਾਲ ਚੀਨ ਅਤੇ ਜਾਪਾਨ ਵਿਚ ਹੋਣ ਵਾਲੇ ਆਪਣੇ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਹੈ। ਮਹਿਲਾ ਟੂਰ ਨੇ ਹਾਲਾਂਕਿ ਕਿਹਾ ਹੈ ਕਿ ਚੀਨ ਵਿਚ ਹੋਣ ਵਾਲੇ ਡਬਲਯੂ.ਟੀ.ਏ. ਫਾਈਨਲਜ਼ ਦੇ ਆਯੋਜਨ ’ਤੇ ਅਜੇ ਵੀ ਚਰਚਾ ਚੱਲ ਰਹੀ ਹੈ। ਉਸ ਨੇ ਕਿਹਾ ਕਿ ਕੋਵਿਡ-19 ਨਾਲ ਜੁੜੀਆਂ ਚਿੰਤਾਵਾਂ ਅਤੇ ਯਾਤਰਾ ਪਾਬੰਦੀਆਂ ਕਾਰਨ ਉਸ ਨੇ ਏਸ਼ੀਆ ਵਿਚ ਹੋਰ ਮੁਕਾਬਲਿਆਂ ਦਾ ਆਯੋਜਨ ਨਾ ਕਰਨ ਦੀ ਫ਼ੈਸਲਾ ਕੀਤਾ।
ਏ.ਟੀ.ਪੀ. ਨੇ ਕਿਹਾ ਕਿ ਬੀਜਿੰਗ ਵਿਚ ਹੋਣ ਵਾਲੇ ਚੀਨ ਓਪਨ ਅਤੇ ਟੋਕੀਓ ਵਿਚ ਹੋਣ ਵਾਲੇ ਜਾਪਨ ਓਪਨ ਦੇ ਆਯੋਜਕਾਂ ਨੇ ਪੁਸ਼ਟੀ ਕੀਤੀ ਹੈ ਕਿ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਕਾਰਨ ਇਨ੍ਹਾਂ ਨੂੰ ਇਸ ਸਾਲ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੁਰਸ਼ ਟੂਰ ਨੇ ਕਿਹਾ ਕਿ ਅਪ੍ਰੈਲ ਵਿਚ ਮੁਲਤਵੀ ਕੀਤੇ ਗਏ ਮੋਰੱਕੋ ਓਪਨ ਦਾ ਵੀ ਇਸ ਸਾਲ ਆਯੋਜਨ ਨਹੀਂ ਕੀਤਾ ਜਾਏਗਾ।
ਪ੍ਰਥਮੇਸ਼ ਮਿਸ਼ਰਾ ਬਣੇ ਆਰ. ਸੀ. ਬੀ. ਦੇ ਨਵੇਂ ਚੇਅਰਮੈਨ, ਸੰਭਾਲਣਗੇ ਇਹ ਜ਼ਿੰਮੇਵਾਰੀਆਂ
NEXT STORY