ਲੰਡਨ– ਟੈਨਿਸ 'ਇੰਟੀਗ੍ਰਿਟੀ ਯੂਨਿਟ' ਨੇ ਮੈਚ ਫਿਕਸਿੰਗ ਤੇ ਸੱਟੇਬਾਜ਼ੀ ਦੇ ਦੋਸ਼ ਵਿਚ ਬੇਲਾਰੂਸ ਦੇ 'ਚੇਅਰ' ਅੰਪਾਇਰ ਤੇ ਯੂਨਾਨ ਦੇ ਇਕ ਟੂਰਨਾਮੈਂਟ ਡਾਇਰੈਕਟਰ ਨੂੰ ਸਸਪੈਂਡ ਕਰਕੇ ਉਨ੍ਹਾਂ 'ਤੇ ਜੁਰਮਾਨਾ ਲਾਇਆ ਹੈ। ਅੰਪਾਇਰ ਅਲੈਕਸੀ ਇਜੋਟੋਵ ਨੂੰ ਤਿੰਨ ਸਾਲ ਲਈ ਸਸਪੈਂਡ ਕਰਨ ਦੇ ਨਾਲ ਵੀਰਵਾਰ ਨੂੰ ਉਸ 'ਤੇ 10,000 ਡਾਲਰ (ਲਗਭਗ ਸਾਢੇ ਸੱਤ ਲੱਖ ਰੁਪਏ) ਦਾ ਜੁਰਮਾਨਾ ਲਾਇਆ ਗਿਆ ਹੈ।
ਇਜੋਟੋਵ 'ਤੇ ਭ੍ਰਿਸ਼ਟਾਚਾਰ ਲਈ ਸੰਪਰਕ ਕੀਤੇ ਜਾਣ ਦੀ ਸੂਚਨਾ ਨਾ ਦੇਣ ਤੇ ਦੂਜੇ ਅੰਪਾਇਰਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਕਹਿਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਟੂਰਨਾਮੈਂਟ ਦੇ ਡਾਇਰੈਕਟਰ ਐਂਟੋਨਿਸ ਕਲਿਟਜਕਿਸ ਨੂੰ 20 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਗਿਆ। ਉਸ 'ਤੇ 6000 ਡਾਲਰ (ਲਗਭਗ 90,000 ਰੁਪਏ) ਦਾ ਜੁਰਮਾਨਾ ਲਾਇਆ ਗਿਆ ਹੈ।
ਹਰਭਜਨ ਬੋਲੇ- 40 ਦੀ ਉਮਰ ਵੀ ਕਿਸੇ ਤੋਂ ਘੱਟ ਨਹੀਂ, ਸ਼ੱਕ ਹੈ ਤਾਂ...
NEXT STORY