ਸਪੋਰਟਸ ਡੈਸਕ : ਗੁਹਾਟੀ ਦੇ ਬਾਰਸਪਾਰਾ ਕ੍ਰਿਕਟ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਨੇ ਆਪਣੇ ਗਲੈਮਰਸ ਅੰਦਾਜ਼ ਨਾਲ ਸਾਰਿਆਂ ਦਾ ਮਨ ਮੋਹ ਲਿਆ। ਗੁਹਾਟੀ ਦੇ ਖਚਾਖਚ ਭਰੇ ਸਟੇਡੀਅਮ 'ਚ ਜਦੋਂ ਸਾਰਾ ਨੇ ਆਪਣੇ ਹਿੱਟ ਗੀਤ 'ਆਂਖ ਮਾਰੇ ਓ ਲੜਕਾ ਆਂਖ ਮਾਰੇ...' 'ਤੇ ਡਾਂਸ ਕੀਤਾ ਤਾਂ ਸਟੇਡੀਅਮ 'ਚ ਬੈਠੇ ਦਰਸ਼ਕ ਨੱਚ ਉੱਠੇ। ਸਾਰਾ ਨੇ ਆਪਣੇ ਕਈ ਗੀਤਾਂ 'ਤੇ ਡਾਂਸ ਕੀਤਾ ਅਤੇ ਗੁਹਾਟੀ ਦੇ ਬਾਰਸਪਾਰਾ ਸਟੇਡੀਅਮ 'ਚ ਆਪਣੇ ਜ਼ੋਰਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹ ਲਿਆ।

ਆਈਪੀਐੱਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਹਰੇਕ ਸਟੇਡੀਅਮ ਵਿੱਚ ਆਪਣਾ ਉਦਘਾਟਨੀ ਸਮਾਰੋਹ ਹੋ ਰਿਹਾ ਹੈ। ਇਹ ਰੁਝਾਨ ਈਡਨ ਗਾਰਡਨ ਦੇ ਉਦਘਾਟਨੀ ਸਮਾਰੋਹ ਤੋਂ ਸ਼ੁਰੂ ਹੋਇਆ ਸੀ ਅਤੇ ਹੋਰ ਸਥਾਨਾਂ 'ਤੇ ਵੀ ਜਾਰੀ ਰਹੇਗਾ।


ਧੋਨੀ ਨੂੰ ਵੀ ਕੀਤਾ ਗਿਆ ਸਨਮਾਨਿਤ
ਮਹਿੰਦਰ ਸਿੰਘ ਧੋਨੀ ਨੂੰ ਸੀਜ਼ਨ ਦੇ 18 ਸਾਲ ਪੂਰੇ ਹੋਣ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਹਾਲ ਹੀ 'ਚ ਬੀਸੀਸੀਆਈ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਸੀ। ਜਦੋਂ ਧੋਨੀ ਨੂੰ ਸਨਮਾਨਿਤ ਕੀਤਾ ਗਿਆ ਤਾਂ ਮਾਹੌਲ ਉਸ ਲਈ ਖਾਸ ਸੀ। ਧੋਨੀ ਆਪਣੇ ਟੀ-20 ਕਰੀਅਰ 'ਚ ਪਹਿਲੀ ਵਾਰ ਗੁਹਾਟੀ ਮੈਦਾਨ 'ਤੇ ਪਹੁੰਚੇ ਸਨ।


ਮੈਚ ਦੀ ਗੱਲ ਕਰੀਏ ਤਾਂ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ ਟੀਮ 'ਚ ਦੋ ਬਦਲਾਅ ਕੀਤੇ ਹਨ, ਓਵਰਟਨ ਤੋਂ ਇਲਾਵਾ ਕੁਰੇਨ ਦੀ ਜਗ੍ਹਾ ਵਿਜੇ ਸ਼ੰਕਰ ਦੀ ਵਾਪਸੀ ਹੋਈ ਹੈ, ਜਦਕਿ ਰਾਜਸਥਾਨ ਨੇ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਰਾਜਸਥਾਨ ਨੇ ਨਿਤੀਸ਼ ਰਾਣਾ ਦੀਆਂ 36 ਗੇਂਦਾਂ 'ਤੇ 81 ਦੌੜਾਂ ਅਤੇ ਰਿਆਨ ਪਰਾਗ ਦੀਆਂ 37 ਦੌੜਾਂ ਦੀ ਬਦੌਲਤ 182 ਦੌੜਾਂ ਬਣਾਈਆਂ। ਜਵਾਬ 'ਚ ਚੇਨਈ ਨੂੰ ਪਹਿਲੇ ਹੀ ਓਵਰ 'ਚ ਹੀ ਝਟਕਾ ਲੱਗਾ, ਜਦੋਂ ਰਚਿਨ ਰਵਿੰਦਰਾ 0 'ਤੇ ਆਊਟ ਹੋ ਗਏ। ਇਸ ਕਾਰਨ ਚੇਨਈ ਦੀ ਦੌੜਾਂ ਦੀ ਰਫਤਾਰ ਰੁਕ ਗਈ। ਦੱਸਣਯੋਗ ਹੈ ਕਿ ਸਾਲ 2020 ਤੋਂ ਬਾਅਦ ਚੇਨਈ ਨੇ ਕਦੇ ਵੀ 175 ਤੋਂ ਵੱਧ ਦਾ ਟੀਚਾ ਹਾਸਲ ਨਹੀਂ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IPL 2025: CSK ਦੀ ਇਕ ਹੋਰ ਕਰਾਰੀ ਹਾਰ, ਰਾਜਸਥਾਨ ਨੇ 6 ਦੌੜਾਂ ਨਾਲ ਹਰਾਇਆ
NEXT STORY