ਸਪੋਰਟਸ ਡੈਸਕ- ਭਾਰਤ ਤੇ ਜ਼ਿੰਬਾਬਵੇ ਦਰਮਿਆਨ 5 ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਹਰਾਰੇ ਦੇ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਗਿਆ। ਮੈਚ 'ਚ ਟੀ20 ਵਿਸ਼ਵ ਚੈਂਪੀਅਨ ਭਾਰਤ ਨੂੰ ਜ਼ਿੰਬਾਬਵੇ ਨੇ ਵੱਡਾ ਉਲਟਫੇਰ ਕਰਦੇ ਹੋਏ 13 ਦੌੜਾਂ ਨਾਲ ਹਰਾਇਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 115 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 116 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 19.5 ਓਵਰਾਂ 'ਚ ਆਲ ਆਊਟ ਹੋ ਕੇ 102 ਦੌੜਾਂ ਹੀ ਬਣਾ ਸਕੀ ਤੇ 13 ਦੌੜਾਂ ਨਾਲ ਮੈਚ ਹਾਰ ਗਈ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਪਹਿਲਾਂ ਝਟਕਾ ਅਭਿਸ਼ੇਕ ਸ਼ਰਮਾ ਦੇ ਆਊਟ ਹੋਣ ਨਾਲ ਲੱਗਾ। ਅਭਿਸ਼ੇਕ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਬ੍ਰਾਇਨ ਬੇਨੇਟ ਵਲੋਂ ਆਊਟ ਹੋਇਆ। ਭਾਰਤ ਨੂੰ ਦੂਜਾ ਝਟਕਾ ਰਿਤੂਰਾਜ ਗਾਇਕਵਾੜ ਦੇ 7 ਦੌੜਾਂ 'ਤੇ ਮੁਜ਼ਰਬਾਨੀ ਵਲੋ ਆਊਟ ਹੋਣ ਨਾਲ ਲੱਗਾ। ਭਾਰਤ ਦੀ ਤੀਜਾ ਵਿਕਟ ਰਿਆਨ ਪਰਾਗ ਦੇ ਆਊਟ ਹੋਣ ਨਾਲ ਡਿੱਗੀ। ਰਿਆਨ 2 ਦੌੜਾਂ ਬਣਾ ਚਤਾਰਾ ਵਲੋਂ ਆਊਟ ਹੋਇਆ। ਭਾਰਤ ਦੀ ਚੌਥੀ ਵਿਕਟ ਰਿੰਕੂ ਸਿੰਘ ਦੇ ਆਊਟ ਹੋਣ ਨਾਲ ਡਿੱਗੀ। ਰਿੰਕੂ ਸਿੰਘ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਚਤਾਰਾ ਵਲੋਂ ਆਊਟ ਹੋਇਆ। ਭਾਰਤ ਨੂੰ ਪੰਜਵਾਂ ਝਟਕਾ ਧਰੁਵ ਜੁਰੇਲ ਦੇ ਆਊਟ ਹੋਣ ਨਾਲ ਲੱਗਾ। ਧਰੁਵ 7 ਦੌੜਾਂ ਬਣਾ ਜੋਂਗਵੇ ਵਲੋਂ ਆਊਟ ਹੋਇਆ।
ਭਾਰਤ ਦੀ ਛੇਵੀਂ ਵਿਕਟ ਕਪਤਾਨ ਸ਼ੁਭਮਨ ਗਿੱਲ ਦੇ ਆਊਟ ਹੋਣ ਨਾਲ ਡਿੱਗੀ। ਸ਼ੁਭਮਨ 31 ਦੌੜਾਂ ਬਣਾ ਰਜ਼ਾ ਵਲੋਂ ਬੋਲਡ ਹੋਇਆ। ਭਾਰਤ ਨੂੰ 7ਵਾਂ ਝਟਕਾ ਰਵੀ ਬਿਸ਼ਨੋਈ ਦੇ ਆਊਟ ਹੋਣ ਨਾਲ ਲੱਗਾ। ਬਿਸ਼ਨੋਈ 9 ਦੌੜਾਂ ਬਣਾ ਰਜ਼ਾ ਵਲੋਂ ਐੱਲ. ਬੀ. ਡਬਲਯੂ. ਆਊਟ ਹੋਇਆ। ਭਾਰਤ ਦੀ 8ਵੀਂ ਵਿਕਟ ਆਵੇਸ਼ ਖਾਨ ਦੇ ਆਊਟ ਹੋਣ ਨਾਲ ਡਿੱਗੀ। ਆਵੇਸ਼ 16 ਦੌੜਾਂ ਬਣਾ ਮਸਾਕਾਦਜ਼ਾ ਵਲੋਂ ਆਊਟ ਹੋਇਆ। ਭਾਰਤ ਨੂੰ 9ਵਾਂ ਝਟਕਾ ਮੁਕੇਸ਼ ਕੁਮਾਰ ਦੇ ਆਊਟ ਹੋਣ ਨਾਲ ਲੱਗਾ। ਮੁਕੇਸ਼ ਬਿਨਾ ਕੋਈ ਦੌੜ ਬਣਾਏ ਰਜ਼ਾ ਵਲੋਂ ਬੋਲਡ ਹੋਇਆ। ਆਖਰੀ ਓਵਰਾਂ 'ਚ ਵਾਸ਼ਿੰਗਟਨ ਸੁੰਦਰ ਦੀ ਪਾਰੀ ਨੇ ਜਿੱਤ ਦੀ ਉਮੀਦ ਜਗਾਈ ਸੀ ਪਰ ਜਦੋਂ ਟੀਮ ਨੂੰ 13 ਦੌੜਾਂ ਦੀ ਲੋੜ ਸੀ ਉਦੋਂ ਉਹ ਭਾਰਤ ਦੇ ਆਖਰੀ ਵਿਕਟ ਦੇ ਤੌਰ 'ਤੇ ਚਤਾਰਾ ਵਲੋਂ 27 ਦੌੜਾਂ 'ਤੇ ਆਊਟ ਹੋ ਗਿਆ। ਇਸ ਤਰ੍ਹਾਂ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿੰਬਾਬਵੇ ਲਈ ਬ੍ਰਾਇਨ ਬੇਨੇਟ ਨੇ 1, ਵੈਲਿੰਗਟਨ ਮਸਾਕਾਦਜ਼ਾ ਨੇ 1, ਤੇਂਦਾਈ ਚਤਾਰਾ ਨੇ 3, ਬਲੈਸਿੰਗ ਮੁਜ਼ਰਬਾਨੀ ਨੇ 1, ਲਿਊਕ ਜੋਂਗਵੇ ਨੇ 1 ਤੇ ਸਿੰਕਦਰ ਰਜ਼ਾ ਨੇ 3 ਵਿਕਟਾਂ ਲਈਆਂ।
ਮੀਂਹ ਕਾਰਨ ਵਿੰਬਲਡਨ ਵਿੱਚ ਦੇਰੀ, ਡੀ ਮਿਨੌਰ ਨੂੰ ਚੌਥੇ ਦੌਰ ਵਿੱਚ ਵਾਕਓਵਰ ਮਿਲਿਆ
NEXT STORY