ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਸੰਚਾਲਨ ਕਰ ਰਹੀ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਰਾਜ ਕ੍ਰਿਕਟ ਸੰਘਾਂ ਦੀਆਂ ਚੋਣਾਂ ਲਈ ਸਮਾਂ-ਹੱਦ 14 ਸਤੰਬਰ ਤੋਂ ਵਧਾ ਕੇ 28 ਸਤੰਬਰ ਤਕ ਕਰ ਦਿੱਤੀ ਹੈ, ਜਦਕਿ ਕ੍ਰਿਕਟ ਬੋਰਡ ਦੀਆਂ ਚੋਣਾਂ ਉਸ ਦੀ 22 ਅਕਤੂਬਰ ਦੀ ਨਿਰਧਾਰਿਤ ਮਿਤੀ ਨੂੰ ਹੀ ਹੋਣਗੀਆਂ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਸੰਚਾਲਨ ਦੇਖ ਰਹੀ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਸ਼ੁੱਕਰਵਾਰ ਇਕ ਬਿਆਨ ਵਿਚ ਦੱਸਿਆ ਕਿ ਕਈ ਰਾਜ ਸੰਘਾਂ ਨੇ ਸੀ. ਓ. ਏ. ਤੋਂ ਮੰਗ ਕੀਤੀ ਸੀ ਕਿ ਰਾਜ ਸੰਘਾਂ ਦੀਆਂ ਚੋਣਾਂ ਨੂੰ ਪੂਰਾ ਕਰਨ ਲਈ ਸਮਾਂ-ਹੱਦ ਵਧਾਈ ਜਾਵੇ।
ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਨੇ ਆਪਣੀਆਂ ਚੋਣਾਂ ਲਈ ਪਿਛਲੀ 7 ਜੂਨ ਨੂੰ ਆਪਣਾ ਚੋਣ ਅਧਿਕਾਰੀ ਨਿਯੁਕਤ ਕਰ ਦਿੱਤਾ ਸੀ ਤੇ 16 ਅਗਸਤ ਨੂੰ ਚੋਣ ਅਧਿਕਾਰੀ ਨੇ ਬੀ. ਸੀ. ਸੀ. ਆਈ. ਦੀਆਂ ਚੋਣਾਂ ਲਈ ਨਿਯਮ ਵੀ ਜਾਰੀ ਕਰ ਦਿੱਤੇ ਸਨ। ਇਸ ਤੋਂ ਇਲਾਵਾ 28 ਅਗਸਤ ਨੂੰ ਰਾਜ ਚੋਣ ਸੰਘਾਂ ਨੂੰ ਲੈ ਕੇ ਨੋਟਿਸ ਵੀ ਜਾਰ ਕਰ ਦਿੱਤਾ ਗਿਆ ਸੀ ਪਰ ਪਿਛਲੇ ਕੁਝ ਦਿਨਾਂ ਵਿਚ ਸੀ. ਓ. ਏ. ਨੂੰ ਰਾਜ ਸੰਘਾਂ ਨਾਲ ਤੇ ਚੋਣ ਅਧਿਕਾਰੀਆਂ ਤੋਂ ਇਹ ਬੇਨਤੀ ਮਿਲੀ ਸੀ ਕਿ ਰਾਜ ਸੰਘਾਂ ਦੀਆਂ ਚੋਣਾਂ ਨੂੰ ਪੂਰਾ ਕਰਨ ਲਈ ਸਮਾਂ-ਹੱਦ ਨੂੰ ਵਧਾਇਆ ਜਾਵੇ।
ਟੀ20 'ਚ ਮਲਿੰਗਾ ਦੇ 100 ਸ਼ਿਕਾਰ ਪੂਰੇ, 4 ਗੇਂਦਾਂ 'ਚ 4 ਖਿਡਾਰੀ ਕੀਤੇ ਆਊਟ
NEXT STORY