ਮੋਹਾਲੀ (ਬਿਊਰੋ)— ਸ਼੍ਰੀਲੰਕਾ ਖਿਲਾਫ ਮੋਹਾਲੀ ਵਿਚ ਹੋਇਆ ਸੀਰੀਜ਼ ਦਾ ਦੂਜਾ ਵਨਡੇ ਕਪਤਾਨ ਰੋਹਿਤ ਦੇ ਇਲਾਵਾ ਇਕ ਹੋਰ ਖਿਡਾਰੀ ਲਈ ਖਾਸ ਰਿਹਾ। ਇਸ ਮੈਚ ਵਿਚ ਭਾਰਤ ਵਲੋਂ ਵਾਸ਼ਿੰਗਟਨ ਸੁੰਦਰ ਨੇ ਡੈਬਿਊ ਕੀਤਾ। ਉਨ੍ਹਾ ਨੇ 18 ਸਾਲ 69 ਦਿਨਾਂ ਦੀ ਉਮਰ ਵਿਚ ਇਹ ਮੈਚ ਖੇਡਿਆ। ਇਸਦੇ ਨਾਲ ਹੀ ਉਹ ਭਾਰਤ ਲਈ ਸਭ ਤੋਂ ਘੱਟ ਉਮਰ ਵਿਚ ਡੈਬਿਊ ਕਰਨ ਵਾਲੇ 7ਵੇਂ ਕ੍ਰਿਕਟਰ ਬਣ ਗਏ। ਇਸ ਮੈਚ ਵਿਚ ਉਨ੍ਹਾਂ ਨੇ 65 ਦੌੜਾਂ ਦੇ ਕੇ 1 ਵਿਕਟ ਲਿਆ। ਇਸ ਸਾਲ ਆਈ.ਪੀ.ਐੱਲ. ਵਿਚ ਪੁਣੇ ਰਾਈਜਿੰਗ ਸੁਪਰਜਾਇੰਟਸ ਵਲੋਂ ਖੇਡ ਚੁੱਕੇ ਸੁੰਦਰ ਇਕ ਵੱਡੀ ਸਰੀਰਕ ਸਮੱਸਿਆ ਨਾਲ ਪੀੜਿਤ ਹਨ।
ਤਾਂ ਇਸ ਸਮੱਸਿਆ ਤੋਂ ਪੀੜਿਤ ਹਨ ਸੁੰਦਰ
ਵਾਸ਼ਿੰਗਟਨ ਸੁੰਦਰ ਨੂੰ ਸਿਰਫ ਇਕ ਕੰਨ ਰਾਹੀ ਸੁਣਾਈ ਦਿੰਦਾ ਹੈ। ਜਦੋਂ ਉਹ ਚਾਰ ਸਾਲ ਦੇ ਸਨ, ਤੱਦ ਉਨ੍ਹਾਂ ਦੀ ਰੋਗ ਦਾ ਪਤਾ ਚੱਲਿਆ ਸੀ। ਇਸਦੇ ਬਾਅਦ ਇਲਾਜ਼ ਲਈ ਉਨ੍ਹਾਂ ਦੇ ਪੈਰੇਂਟਸ ਕਈ ਹਸਪਤਾਲਾਂ ਵਿਚ ਘੁੰਮੇ, ਪਰ ਫਿਰ ਪਤਾ ਲੱਗਿਆ ਕਿ ਇਹ ਰੋਗ ਠੀਕ ਨਹੀਂ ਹੋ ਸਕਦਾ। ਸੁੰਦਰ ਨੂੰ ਵੀ ਇਸਦੇ ਚੱਲਦੇ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਉਨ੍ਹਾਂ ਨੇ ਇਸ ਕਮਜ਼ੋਰੀ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ।
ਸਾਥੀ ਖਿਡਾਰੀ ਮੇਰੀ ਕਮਜ਼ੋਰੀ ਨੂੰ ਲੈ ਕੇ ਕਦੇ ਕੁਝ ਨਹੀਂ ਕਹਿੰਦੇ
ਘਰੇਲੂ ਕ੍ਰਿਕਟ ਵਿਚ ਇਹ ਖਿਡਾਰੀ ਤਮਿਲਨਾਡੂ ਦੀ ਟੀਮ ਵਲੋਂ ਖੇਡਦਾ ਹੈ। ਉਨ੍ਹਾਂ ਨੇ ਅਕਤੂਬਰ 2016 ਵਿਚ ਫਰਸਟ ਕਲਾਸ ਡੈਬਿਊ ਕੀਤਾ ਸੀ। ਉਹ ਕਹਿੰਦੇ ਹਨ, ''ਮੈਨੂੰ ਪਤਾ ਹੈ ਕਿ ਫੀਲਡਿੰਗ ਦੌਰਾਨ ਸਾਥੀ ਖਿਡਾਰੀਆਂ ਨੂੰ ਕਾਰਡੀਨੇਟ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਉਨ੍ਹਾਂ ਨੇ ਕਦੇ ਇਸਦੇ ਚੱਲਦੇ ਮੈਨੂੰ ਸ਼ਿਕਾਇਤ ਨਹੀਂ ਕੀਤੀ। ਉਹ ਮੇਰੀ ਕਮਜ਼ੋਰੀ ਨੂੰ ਲੈ ਕੇ ਕਦੇ ਕੁਝ ਨਹੀਂ ਕਹਿੰਦੇ।''
ਜੇਕਰ ਵਿਆਹ 'ਤੇ ਖਰਚੇ 100 ਕਰੋੜ ਤਾਂ ਸੋਚੋਂ ਰਿਸੈਪਸ਼ਨ ਕਿਹੋ ਜਿਹਾ ਹੋਵੇਗਾ? ਕਾਰਡ ਦੇਖ ਕੇ ਲੱਗ ਜਾਵੇਗਾ ਅੰਦਾਜ਼ਾ
NEXT STORY