ਜੇਦਾਹ, (ਭਾਸ਼ਾ) ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕਿੰਗਜ਼ ਕੱਪ ਫਾਈਨਲ 'ਚ ਆਪਣੀ ਟੀਮ ਅਲ ਨਾਸਰ ਦੀ ਅਲ ਹਿਲਾਲ ਹੱਥੋਂ ਹਾਰ ਤੋਂ ਬਾਅਦ ਆਪਣੇ ਹੰਝੂਆਂ 'ਤੇ ਕਾਬੂ ਨਹੀਂ ਰੱਖ ਸਕੇ। ਆਪਣੀ ਟੀਮ ਦੀ ਹਾਰ ਤੋਂ ਬਾਅਦ ਰੋਨਾਲਡੋ ਜਦੋਂ ਸਟੇਡੀਅਮ ਤੋਂ ਬਾਹਰ ਆਏ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਸਨ। ਇਹ ਲਗਾਤਾਰ ਦੂਜਾ ਸੀਜ਼ਨ ਹੈ ਜਦੋਂ ਰੋਨਾਲਡੋ ਦੀ ਮੌਜੂਦਗੀ ਦੇ ਬਾਵਜੂਦ ਅਲ ਨਾਸਰ ਦੀ ਟੀਮ ਸਾਊਦੀ ਅਰਬ 'ਚ ਕੋਈ ਵੀ ਵੱਡਾ ਟੂਰਨਾਮੈਂਟ ਜਿੱਤਣ 'ਚ ਕਾਮਯਾਬ ਨਹੀਂ ਹੋਈ ਹੈ। ਅਲ ਹਿਲਾਲ ਨੇ ਪੈਨਲਟੀ ਸ਼ੂਟਆਊਟ ਵਿੱਚ ਮੈਚ 5-4 ਨਾਲ ਜਿੱਤ ਲਿਆ। ਵਾਧੂ ਸਮੇਂ ਤੋਂ ਬਾਅਦ ਵੀ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ, ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ।
ਟੀਮ ਦੀ ਹਾਰ ਤੋਂ ਬਾਅਦ ਰੋਨਾਲਡੋ ਨਿਰਾਸ਼ ਹੋ ਕੇ ਜ਼ਮੀਨ 'ਤੇ ਲੇਟ ਗਏ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਰੋਨਾਲਡੋ ਦਸੰਬਰ 2022 ਵਿੱਚ ਅਲ ਨਾਸਰ ਵਿੱਚ ਸ਼ਾਮਲ ਹੋਇਆ ਸੀ। ਅਲ ਨਾਸਰ ਨੂੰ ਸਾਊਦੀ ਪ੍ਰੋ ਲੀਗ ਸੀਜ਼ਨ ਦੀ ਸਮਾਪਤੀ ਤੋਂ ਚਾਰ ਦਿਨ ਬਾਅਦ ਇਹ ਹਾਰ ਝੱਲਣੀ ਪਈ। ਅਲ ਨਾਸਰ ਪ੍ਰੋ ਲੀਗ ਵਿੱਚ ਅਲ ਹਿਲਾਲ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ। ਅਲ ਹਿਲਾਲ ਨੇ ਆਪਣੇ ਕੱਟੜ ਵਿਰੋਧੀ ਨੂੰ 14 ਅੰਕਾਂ ਦੇ ਵੱਡੇ ਫਰਕ ਨਾਲ ਪਿੱਛੇ ਛੱਡ ਦਿੱਤਾ ਸੀ। ਰੋਨਾਲਡੋ ਲਈ ਰਾਹਤ ਦੀ ਗੱਲ ਇਹ ਰਹੀ ਕਿ ਉਸ ਨੇ ਪ੍ਰੋ ਲੀਗ ਦੇ ਇਸ ਸੀਜ਼ਨ ਵਿੱਚ ਰਿਕਾਰਡ 35 ਗੋਲ ਕੀਤੇ।
ਗੰਭੀਰ ਭਾਰਤ ਲਈ ਚੰਗੇ ਕੋਚ ਸਾਬਤ ਹੋਣਗੇ : ਗਾਂਗੁਲੀ
NEXT STORY