ਕੋਲਕਾਤਾ, (ਭਾਸ਼ਾ)– ਵਿਸ਼ਵ ਕੱਪ ਦੇ ਗਰੁੱਪ ਗੇੜ ਵਿਚ ਭਾਰਤ ਹੱਥੋਂ ਮਿਲੀ ਹਾਰ ਦੱਖਣੀ ਅਫਰੀਕਾ ਲਈ ਅੱਖਾਂ ਖੋਲ੍ਹਣ ਵਾਲੀ ਰਹੀ ਤੇ ਉਸਦੇ ਸਪਿਨਰ ਕੇਸ਼ਵ ਮਹਾਰਾਜ ਨੇ ਉਮੀਦ ਜਤਾਈ ਕਿ ਫਾਈਨਲ ਵਿਚ ਮੇਜ਼ਬਾਨ ਹੱਥੋਂ ਸੰਭਾਵਿਤ ਟੱਕਰ ਤੋਂ ਪਹਿਲਾਂ ਉਸਦੀ ਟੀਮ ਆਪਣੀਆਂ ਗਲਤੀਆਂ ’ਚ ਸੁਧਾਰ ਕਰੇਗੀ। ਭਾਰਤ ਨੇ 5 ਵਿਕਟਾਂ ’ਤੇ 326 ਦੌੜਾਂ ਬਣਾਉਣ ਤੋਂ ਬਾਅਦ ਸਪਿਨਰ ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਦੀ ਬਦੌਲਤ ਦੱਖਣੀ ਅਫਰੀਕਾ ਨੂੰ 27.1 ਓਵਰਾਂ ਵਿਚ 83 ਦੌੜਾਂ ’ਤੇ ਸਮੇਟ ਦਿੱਤਾ।
ਇਹ ਵੀ ਪੜ੍ਹੋ : ਭਾਰਤ ਦੇ ਵਿਦਿਤ ਤੇ ਵੈਸ਼ਾਲੀ ਨੇ ਰਚਿਆ ਇਤਿਹਾਸ, ਬਣੇ ਸ਼ਤਰੰਜ 'ਚ ਫਿਡੇ ਗ੍ਰੈਂਡ ਸਵਿਸ ਚੈਂਪੀਅਨ
ਮਹਾਰਾਜ ਨੇ ਇੱਥੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਇਹ ਚੰਗਾ ਟ੍ਰਾਇਲ ਰਿਹਾ। ਉਮੀਦ ਹੈ ਕਿ ਅਸੀਂ ਸੈਮੀਫਾਈਨਲ ਤੋਂ ਬਾਅਦ ਟੂਰਨਾਮੈਂਟ ਵਿਚ ਅੱਗੇ ਜਾਵਾਂਗੇ। ਸਾਨੂੰ ਉਨ੍ਹਾਂ ਵਿਭਾਗਾਂ ਨੂੰ ਦੇਖਣਾ ਪਵੇਗਾ, ਜਿਨ੍ਹਾਂ ਵਿਚ ਅਸੀਂ ਬਿਹਤਰ ਕਰ ਸਕਦੇ ਹਾਂ।’’
ਇਹ ਵੀ ਪੜ੍ਹੋ : ਛੇਤਰੀ ਨੇ ਕਿਹਾ, ਅਜੇ ਸੰਨਿਆਸ ਦਾ ਫੈਸਲਾ ਨਹੀਂ ਕੀਤਾ
ਭਾਰਤ ਪਹਿਲਾਂ ਹੀ ਅੰਕ ਸੂਚੀ ਵਿਚ ਚੋਟੀ ’ਤੇ ਕਾਬਜ਼ ਹੈ ਤੇ ਦੱਖਣੀ ਅਫਰੀਕਾ ਦੇ ਟਾਪ-3 ਵਿਚ ਰਹਿਣ ਦੀ ਉਮੀਦ ਹੈ। ਇਸ ਨਾਲ ਦੋਵੇਂ ਟੀਮਾਂ ਸਿਰਫ ਫਾਈਨਲ ਵਿਚ ਹੀ ਇਕ-ਦੂਜੇ ਨਾਲ ਭਿੜ ਸਕਦੀਆਂ ਹਨ। ਉਸ ਨੇ ਕਿਹਾ,‘‘ਅਸੀਂ ਇਸ ਮੈਚ ਤੋਂ ਪਹਿਲਾਂ ਕਾਫੀ ਚੰਗਾ ਖੇਡੇ। ਸਾਨੂੰ ਉਨ੍ਹਾਂ ਚੀਜ਼ਾਂ ਨੂੰ ਦੇਖਣਾ ਪਵੇਗਾ, ਜਿਨ੍ਹਾਂ ਵਿਚ ਅਸੀਂ ਟਰਨਿੰਗ ਗੇਂਦ ਵਿਰੁੱਧ ਸਕੋਰ ਕਰ ਸਕਦੇ ਹਾਂ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
AUS vs AFG, CWC 23 : ਮੈਕਸਵੈੱਲ ਦਾ ਸੈਂਕੜਾ, ਆਸਟ੍ਰੇਲੀਆ 186/7
NEXT STORY