ਨਵੀਂ ਦਿੱਲੀ- ਪਹਿਲੀ ਵਿਸ਼ਵ ਸੁਪਰ ਕਬੱਡੀ ਲੀਗ (ਡਬਲਯੂ. ਐੱਸ. ਕੇ. ਐੱਲ.) ਅਗਲੇ ਸਾਲ ਫਰਵਰੀ ਮਾਰਚ ਵਿਚ ਦੁਬਈ ਵਿਚ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ 30 ਦੇਸ਼ ਹਿੱਸਾ ਲੈਣਗੇ। ਇਸ ਪ੍ਰਤੀਯੋਗਿਤਾ ਦੇ ਆਯੋਜਕਾਂ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ।
ਇਸ ਪ੍ਰਤੀਯੋਗਿਤਾ ਨੂੰ ਕੌਮਾਂਤਰੀ ਕਬੱਡੀ ਮਹਾਸੰਘ (ਆਈ. ਕੇ. ਐੱਫ.) ਤੋਂ ਮਾਨਤਾ ਹਾਸਲ ਹੈ। ਇਹ ਫ੍ਰੈਂਚਾਈਜ਼ੀ ਆਧਾਰਤ ਪ੍ਰਤੀਯੋਗਿਤਾ ਹੈ, ਜਿਸ ਵਿਚ ਭਾਰਤ ਸਮੇਤ ਦੁਨੀਆ ਭਰ ਦੇ ਖਿਡਾਰੀ ਆਪਣੀ ਕਲਾ ਦਿਖਾਉਣਗੇ। ਲੀਗ ਦਾ ਸੰਚਾਲਨ ਕਰਨ ਵਾਲੀ ਐੱਸ. ਜੇ. ਅਪਲਿਫਟ ਕਬੱਡੀ ਪ੍ਰਾਈਵੇਟ ਲਿਮ. ਦੇ ਨਿਰਦੇਸ਼ਕ ਤੇ ਸੰਸਥਾਪਕ ਸੰਭਵ ਜੈਨ ਨੇ ਕਿਹਾ ਕਿ ਕਬੱਡੀ ਨਾ ਸਿਰਫ ਭਾਰਤ ਲਈ ਸਗੋਂ ਵਿਸ਼ਵ ਪੱਧਰੀ ਖੇਡ ਭਾਈਚਾਰੇ ਲਈ ਇਕ ਵੱਡੇ ਮੰਚ ਦੀ ਹੱਕਦਾਰ ਹੈ।
ਲੀਗ ਵਿਚ ਕੁੱਲ 8 ਫ੍ਰੈਂਚਾਈਜ਼ੀ ਟੀਮਾਂ ਹਿੱਸਾ ਲੈਣਗੀਆਂ। ਭਾਰਤ ਸਮੇਤ ਦੱਖਣੀ ਕੋਰੀਆ, ਈਰਾਨ, ਥਾਈਲੈਂਡ, ਪਾਕਿਸਤਾਨ, ਮਲੇਸ਼ੀਆ, ਜਾਪਾਨ, ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਨੇ ਇਸ ਵਿਚ ਖੇਡਣ ਦੀ ਪੁਸ਼ਟੀ ਕੀਤੀ ਹੈ।
ਇੰਗਲੈਂਡ ਨੇ 1 ਵਿਕਟ ਦੀ ਜਿੱਤ ਨਾਲ ਕੀਤੀ ਅੰਡਰ-19 ਵਨ ਡੇ ਸੀਰੀਜ਼ ’ਚ ਵਾਪਸੀ
NEXT STORY