ਸਪੋਰਟਸ ਡੈਸਕ : ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਇਸ ਸਮੇਂ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਨੇ ਉਸ ਦਾ ਕਰੀਅਰ ਨਿਖਾਰਨ ’ਚ ਅਹਿਮ ਭੂਮਿਕਾ ਨਿਭਾਈ। ਮੁੰਬਈ ਇੰਡੀਅਨਜ਼ ਦਾ ਤੇਜ਼ ਗੇਂਦਬਾਜ਼ ਬੁਮਰਾਹ ਅਗਲੇ ਮਹੀਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਨਿਊਜ਼ੀਲੈਂਡ ਖਿਲਾਫ ਭਾਰਤੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰੇਗਾ। ਬੁਮਰਾਹ ਨੇ ਮੁੰਬਈ ਇੰਡੀਅਨਜ਼ ਵੱਲੋਂ ਜਾਰੀ ਵੀਡੀਓ ’ਚ ਕਿਹਾ ਕਿ ਮੈਂ ਹਮੇਸ਼ਾ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਇਥੋਂ ਤਕ ਕਿ ਉਦੋਂ ਵੀ, ਜਦੋਂ ਮੈਂ ਭਾਰਤੀ ਟੀਮ ਦੇ ਨਾਲ ਹੁੰਦਾ ਹਾਂ। ਇਸ ਲਈ ਇਹ ਵਧੀਆ ਸਫ਼ਰ ਰਿਹਾ ਹੈ ਤੇ ਉਮੀਦ ਹੈ ਕਿ ਹਰ ਸਾਲ ਮੈਂ ਸਿੱਖਣਾ ਜਾਰੀ ਰੱਖਾਂਗਾ ਤੇ ਆਪਣੀ ਗੇਂਦਬਾਜ਼ੀ ’ਚ ਕੁਝ ਨਵੀਆਂ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰਾਂਗਾ।
ਬੁਮਰਾਹ ਨੇ ਕਿਹਾ ਕਿ ਉਨ੍ਹਾਂ (ਬਾਂਡ) ਇਸ ’ਚ ਅਹਿਮ ਭੂਮਿਕਾ ਨਿਭਾਈ। ਇਹ ਹੁਣ ਤਕ ਬਹੁਤ ਵਧੀਆ ਰਿਸ਼ਤਾ ਰਿਹਾ ਹੈ ਤੇ ਉਮੀਦ ਹੈ ਕਿ ਇਹ ਆਉਣ ਵਾਲੇ ਸਾਲਾਂ ’ਚ ਵੀ ਮਜ਼ਬੂਤ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਬਾਂਡ ਖੇਡਦਾ ਹੁੰਦਾ ਸੀ, ਤਾਂ ਉਹ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਲੈ ਕੇ ਰੋਮਾਂਚਿਤ ਰਹਿੰਦਾ ਸੀ। ਬੁਮਰਾਹ ਨੇ ਕਿਹਾ ਕਿ ਮੈਂ ਪਹਿਲੀ ਵਾਰ 2015 ਵਿਚ ਉਨ੍ਹਾਂ ਨੂੰ ਮਿਲਿਆ ਸੀ। ਜਦੋਂ ਮੈਂ ਛੋਟਾ ਸੀ ਤਾਂ ਮੈਂ ਉਨ੍ਹਾਂ ਨੂੰ ਗੇਂਦਬਾਜ਼ੀ ਕਰਦੇ ਹੋਏ ਦੇਖਦਾ ਹੁੰਦਾ ਸੀ ਤੇ ਉਨ੍ਹਾਂ ਦੀ ਗੇਂਦਬਾਜ਼ੀ ਦੇਖ ਕੇ ਰੋਮਾਂਚਿਤ ਹੁੰਦਾ ਸੀ। ਜਦੋਂ ਮੈਂ ਉਨ੍ਹਾਂ ਨੂੰ ਇਥੇ ਮਿਲਿਆ ਤਾਂ ਇਹ ਵਧੀਆ ਤਜਰਬਾ ਰਿਹਾ।
ਉਨ੍ਹਾਂ ਨੇ ਕਈ ਚੀਜ਼ਾਂ ਨੂੰ ਲੈ ਕੇ ਮੇਰੀ ਮਦਦ ਕੀਤੀ, ਜਿਨ੍ਹਾਂ ਨੂੰ ਮੈਂ ਮੈਦਾਨ ’ਤੇ ਅਜ਼ਮਾ ਸਕਦਾ ਹਾਂ। ਇਸ ਲਈ ਇਹ ਬਹੁਤ ਵਧੀਆ ਰਿਸ਼ਤਾ ਹੈ, ਜੋ ਸਮੇਂ ਨਾਲ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਹੈ। ਬਾਂਡ ਨੇ ਵੀ ਬੁਮਰਾਹ ਨੂੰ ਵਿਸ਼ਵ ’ਚ ਡੈੱਥ ਓਵਰਾਂ ਦਾ ਸਰਵਸ੍ਰੇਸ਼ਠ ਗੇਂਦਬਾਜ਼ ਕਰਾਰ ਦਿੱਤਾ। ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤੇ ਮੁੰਬਈ ਇੰਡੀਅਨਜ਼ ’ਚ ਬੁਮਰਾਹ ਦੇ ਸਾਥੀ ਟ੍ਰੇਂਟ ਬੋਲਟ ਨੇ ਇਸ ਭਾਰਤੀ ਗੇਂਦਬਾਜ਼ ਦੀ ਪ੍ਰਸ਼ੰਸਾ ਕੀਤੀ ।
ਗੰਗਜੀ ਦੀ ਜਾਪਾਨ ’ਚ ਖ਼ਰਾਬ ਸ਼ੁਰੂਆਤ
NEXT STORY