ਕੋਲੰਬੋ– ਸ਼੍ਰੀਲੰਕਾਈ ਕੈਬਨਿਟ ਨੇ ਆਪਣੇ ਕਾਨੂੰਨੀ ਸਲਾਹਕਾਰ ਨੂੰ ਰਿਟਾ. ਜੱਜ ਦੀ ਪ੍ਰਧਾਨਗੀ ਵਾਲੀ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਲਈ ਨਵੇਂ ਸੰਵਿਧਾਨ ਦੇ ਖਰੜੇ ’ਤੇ ਕੰਮ ਕਰਨ ਦਾ ਨਿਰਦੇਸ਼ ਦੇਣ ਦਾ ਫੈਸਲਾ ਕੀਤਾ ਹੈ। ਇਸ ਕਮੇਟੀ ਨੂੰ ‘ਚਿਤ੍ਰਸਿਰੀ ਕਮੇਟੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਨੇ ਸਿਫਾਰਿਸ਼ ਕੀਤੀ ਸੀ ਕਿ ਐੱਸ. ਐੱਲ. ਸੀ. ਨੂੰ 19 ਮੈਂਬਰੀ ਨਿਰਦੇਸ਼ਕ ਮੰਡਲ ਵੱਲੋਂ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ।
ਕ੍ਰਿਕਟ ਬੋਰਡ ਨੇ ਨਵੇਂ ਢਾਂਚੇ ਲਈ ਸਰਕਾਰ ਦਾ ਦਖਲ ਤਦ ਹੋਇਆ ਜਦੋਂ ਤੱਤਕਾਲੀਨ ਖੇਡ ਮੰਤਰੀ ਰੌਸ਼ਨ ਰਣਸਿੰਘ ਨੇ ਮੌਜੂਦਾ ਐੱਸ. ਐੱਲ. ਸੀ. ਪ੍ਰਸ਼ਾਸਨ ਨੂੰ ਬਰਖਾਸਤ ਕਰ ਦਿੱਤਾ ਤੇ ਉਸਦੀ ਜਗ੍ਹਾ ਇਕ ਅੰਤ੍ਰਿਮ ਕਮੇਟੀ ਬਣਾ ਦਿੱਤੀ।
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਇਸ ’ਤੇ ਸਖਤ ਪ੍ਰਤੀਕਿਰਿਆ ਜਤਾਉਂਦੇ ਹੋਏ ਸ਼੍ਰੀਲੰਕਾ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਸੀ ਤੇ ਸ਼੍ਰੀਲੰਕਾ ਕ੍ਰਿਕਟ ਤੋਂ ਇਸ ਸਾਲ ਜਨਵਰੀ ਵਿਚ ਖੇਡੇ ਗਏ ਅੰਡਰ-19 ਵਿਸ਼ਵ ਕੱਪ ਦੀ ਮੇਜ਼ਬਾਨੀ ਖੋ ਲਈ ਸੀ। ਇਹ ਟੂਰਨਾਮੈਂਟ ਬਾਅਦ ਵਿਚ ਦੱਖਣੀ ਅਫਰੀਕਾ ਵਿਚ ਆਯੋਜਿਤ ਕੀਤਾ ਗਿਆ ਸੀ।
ਧਨਖੜ ਨੇ ਕਾਂਸੀ ਦਾ ਤਗਮਾ ਜਿੱਤਣ 'ਤੇ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੂੰ ਦਿੱਤੀ ਵਧਾਈ
NEXT STORY