ਨਵੀਂ ਦਿੱਲੀ : ਪੂਰੀ ਦੁਨੀਆ ਵਿਚ ਕ੍ਰਿਕਟ ਦੇ ਪ੍ਰਸ਼ੰਸਕਾਂ ਨੂੰ ਆਈ. ਸੀ. ਸੀ. ਵਿਸ਼ਵ ਕੱਪ ਦੇ 12ਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਮੌਕੇ 'ਤੇ ਵਿਸ਼ਵ ਭਰ ਵਿਚ ਵੱਖ-ਵੱਖ ਤਿਆਰੀਆਂ ਚੱਲ ਰਹੀਆਂ ਹਨ। ਵਿਸ਼ਵ ਕੱਪ ਨਾਲ ਜੁੜਨ ਲਈ ਟੀਮਾਂ ਵੀ ਇੰਗਲੈਂਡ ਰਵਾਨਾ ਹੋਣੀਆਂ ਸ਼ੁਰੂ ਹੋ ਗਈਆਂ ਹਨ। ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਬੁੱਧਵਾਰ ਸਵੇਰ ਇੰਗਲੈਂਡ ਰਵਾਨਾ ਹੋ ਗਈ। ਇਸ ਵਿਚਾਲੇ ਭਾਰਤ ਸਰਕਾਰ ਨੇ ਵੀ ਇਸ ਖਾਸ ਅੰਦਾਜ਼ ਵਿਚ ਵਿਸ਼ਵ ਕੱਪ ਦੇ ਮੇਲੇ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
500 ਅਤੇ 1000 ਦੇ ਖਾਸ ਸਿੱਕੇ
ਭਾਰਤ ਸਰਕਾਰ ਵਿਸ਼ਵ ਕੱਪ ਦੇ ਮੌਕੇ 'ਤੇ ਇਕ ਖਾਸ ਤਰ੍ਹਾ ਦੇ ਸਿੱਕਿਆਂ ਦੇ ਸੈੱਟ ਜਾਰੀ ਕਰਨ ਜਾ ਰਹੀ ਹੈ। ਇਸ ਵਿਚ 2 ਤਰ੍ਹਾਂ ਦੇ ਸੈੱਟ ਦੇ ਸਿੱਕਿਆਂ ਵਿਚ ਪਹਿਲਾ 500 ਰੁਪਏ ਅਤੇ ਦੂਜਾ 1000 ਰੁਪਏ ਦਾ ਖਾਸ ਸਮਾਰਕ ਸਿੱਕਾ ਹੋਵੇਗਾ।
ਕੀ ਹੈ ਸਿੱਕਿਆਂ ਦੀ ਖਾਸੀਅਤ
ਸਿੱਕਿਆਂ ਦਾ ਭੰਡਾਰਨ ਅਤੇ ਅਧਿਐਨ ਕਰਨ ਵਾਲੇ ਸੁਧੀਰ ਲੁਣਾਵਤ ਮੁਤਾਬਕ ਭਾਰਤ ਸਰਕਾਰ ਦੀ ਮੁੰਬਈ ਟਕਸਾਲ ਵਿਚ ਬਣੇ ਵਿਸ਼ਵ ਕੱਪ ਦੇ ਸਿੱਕਿਆਂ ਵਿਚ 1000 ਦਾ ਸਿੱਕਾ ਭਾਰਤ ਵਿਚ ਜਾਰੀ ਹੋਣ ਵਾਲਾ ਪਹਿਲਾ ਸੋਨੇ ਦਾ ਸਮਾਰਕ ਸਿੱਕਾ ਹੋਵੇਗਾ ਜਿਸ ਦੇ ਇਕ ਪਾਸੇ ਆਈ. ਸੀ. ਸੀ. ਵਿਸ਼ਵ ਕੱਪ ਦਾ ਅਧਿਕਾਰਤ ਲੋਗੋ ਤਾਂ ਦੂਜੇ ਪਾਸੇ ਅਸ਼ੋਕ ਚੱਕਰ ਦੇ ਨਾਲ ਕੀਮਤ ਲਿੱਖੀ ਹੋਵੇਗੀ। 18 ਐੱਮ. ਐੱਮ. ਗੋਲ ਸਿੱਕੇ ਦਾ ਭਾਰ 5 ਗ੍ਰਾਮ ਹੋਵੇਗਾ ਜੋ 999 ਸ਼ੁੱਧ ਸੋਨੇ ਦਾ ਬਣਿਆ ਹੋਵੇਗਾ। ਉੱਥੇ ਹੀ ਇਸ ਸੈੱਟ ਵਿਚ ਦੂਜਾ ਸਿੱਕਾ 500 ਕੀਮਤ ਵਾਲਾ ਹੋਵੇਗਾ ਜੋ 40 ਗ੍ਰਾਮ ਸ਼ੁੱਧ ਚਾਂਦੀ ਦਾ ਬਣਿਆ ਹੋਵੇਗਾ। ਇਸਦਾ ਆਕਾਰ 44 ਐੱਮ. ਐੱਮ. ਹੋਵੇਗਾ। ਸੁਧੀਰ ਮੁਤਾਬਕ ਇਹ ਸਮਾਰਕ ਸਿੱਕੇ ਮਈ ਦੇ ਆਖਰੀ ਹਫਤੇ ਤੱਕ ਜਾਰੀ ਹੋਣਗੇ ਅਤੇ ਉਸਦੇ ਨਾਲ ਵਿਕਰੀ ਲਈ ਵੀ ਉਪਲੱਬਧ ਹੋ ਜਾਣਗੇ।
ਸਿੱਕਿਆਂ ਦੀ ਕੀਮਤ
1000 ਰੁਪਏ ਦੇ ਸੋਨੇ ਦੇ ਸਿੱਕੇ ਦੀ ਕੀਮਤ ਅੰਦਾਜ਼ਾ 24000 ਰੁਪਏ ਤਾਂ 500 ਦੇ ਚਾਂਦੀ ਦੇ ਸਿੱਕੇ ਦੀ ਕੀਮਤ ਲਗਭਗ 4000 ਹੋ ਸਕਦੀ ਹੈ। ਇਨ੍ਹਾਂ ਸਿੱਕਿਆਂ ਨੂੰ ਖਾਸ ਤਰ੍ਹਾਂ ਦੀ ਪੈਕਿੰਗ ਵਿਚ ਬੰਦ ਕਰ ਕੇ ਦਿੱਤਾ ਜਾਵੇਗਾ। 1000 ਦੇ ਸੋਨੇ ਦੇ ਸਿੱਕੇ ਨੂੰ ਜਿੱਥੇ ਲਾਲ ਰੰਗ ਦੇ ਵੈਲਵੇਟ ਬਾਕਸ ਵਿਚ ਦਿੱਤਾ ਜਾਵੇਗਾ ਤਾਂ ਉੱਥੇ ਹੀ 500 ਦੇ ਚਾਂਦੀ ਦੇ ਸਿੱਕੇ ਨੂੰ ਨੀਲੇ ਰੰਗ ਦੇ ਵੈਲਵੇਟ ਬਾਕਸ ਵਿਚ ਦਿੱਤਾ ਜਾਵੇਗਾ।
200 ਤੋਂ ਵੱਧ ਦੇਸ਼ਾਂ 'ਚ ਵਿਖੇਗਾ ਵਿਸ਼ਵ ਕੱਪ, ਭਾਰਤ 'ਚ 7 ਭਾਸ਼ਾਵਾਂ 'ਚ ਹੋਵੇਗਾ ਪ੍ਰਸਾਰਣ
NEXT STORY