ਨਵੀਂ ਦਿੱਲੀ, (ਬਿਊਰੋ)— ਭਾਰਤੀ ਟੀਮ ਭਾਵੇਂ ਹੀ ਦੱਖਣ ਅਫਰੀਕਾ ਵਿੱਚ ਟੈਸਟ ਸੀਰੀਜ਼ ਹਾਰ ਗਈ ਹੋਵੇ ਪਰ ਅਜੇ ਵੀ ਖਿਡਾਰੀਆਂ ਦਾ ਮਨੋਬਲ ਨਹੀਂ ਟੁੱਟਿਆ ਹੈ। ਤੀਜੇ ਟੈਸਟ ਤੋਂ ਪਹਿਲਾਂ ਆਪਣਾ ਮੂਡ ਫਰੈਸ਼ ਕਰਨ ਲਈ ਟੀਮ ਅਫਰੀਕਾ ਦੀ ਸੈਰ ਕਰ ਰਹੀ ਹੈ। ਆਲਰਾਉਂਡਰ ਰਵਿੰਦਰ ਜਡੇਜਾ ਨੇ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਇੱਕ ਸ਼ੇਰ ਦੇ ਨਾਲ ਮਸਤੀ ਕਰਦੇ ਹੋਏ ਆਪਣੀ ਤਸਵੀਰ ਪਾਈ ਹੈ। ਜਡੇਜਾ ਨੇ ਲਿਖਿਆ ਕਿ ਸ਼ੇਰ, ਸ਼ੇਰ ਹੁੰਦਾ ਹੈ। ਭਾਵੇਂ ਸਾਸਨ ਗਿਰ ਹੋਵੇ ਜਾਂ ਫਿਰ ਜੋਹਾਨਿਸਬਰਗ। ਪਿੰਜਰੇ ਵਿੱਚ ਸ਼ੇਰ ਨੂੰ ਬਹੁਤੇ ਲੋਕੀ ਪੱਥਰ ਮਾਰਦੇ ਹਨ, ਅਸਲੀ ਮਰਦ ਸਾਹਮਣੇ ਖੜ੍ਹੇ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਆਪਣੇ ਹੱਥੋਂ ਗੁਆ ਚੁੱਕੀ ਹੈ। ਟੀਮ ਇੰਡੀਆ ਹੁਣ 2-0 ਨਾਲ ਪਿੱਛੇ ਹੈ, ਤੀਜਾ ਟੈਸਟ 24 ਜਨਵਰੀ ਤੋਂ ਸ਼ੁਰੂ ਹੋਵੇਗਾ। ਭਾਰਤ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਦੇ ਪੰਜਵੇਂ ਦਿਨ 135 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਭਾਰਤੀ ਟੀਮ ਨੇ ਕੇਪਟਾਉਨ ਵਿੱਚ ਪਹਿਲਾ ਟੈਸਟ ਮੈਚ 72 ਦੌੜਾਂ ਨਾਲ ਗੁਆਇਆ ਸੀ।
ਧਿਆਨ ਯੋਗ ਹੈ ਕਿ ਟੀਮ ਇੰਡੀਆ ਦੀ ਹਾਰ ਵਿੱਚੋਂ ਇੱਕ ਕਾਰਨ ਅਭਿਆਸ ਮੈਚ ਨਾ ਖੇਡਣਾ ਦੱਸਿਆ ਗਿਆ ਸੀ। ਟੀਮ ਨੇ ਦੌਰੇ ਦੀ ਸ਼ੁਰੁਆਤ ਵਿੱਚ ਸਾਉਥ ਅਫਰੀਕਾ ਵਿੱਚ ਘੁੰਮਣਾ-ਫਿਰਨਾ ਤਾਂ ਕੀਤਾ ਹੀ ਪਰ ਅਭਿਆਸ ਮੈਚ ਨਹੀਂ ਖੇਡਿਆ। ਜਿਸ ਉੱਤੇ ਕਈ ਸਾਬਕਾ ਕ੍ਰਿਕਟਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਰਵਿੰਦਰ ਜਡੇਜਾ ਨੂੰ ਦੋਨਾਂ ਟੈਸਟ ਮੈਚਾਂ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।
ਕ੍ਰਿਕਟ ਅਧਿਕਾਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼, ਕੀਤਾ ਗਿਆ ਮੁਅੱਤਲ
NEXT STORY