ਸਪੋਰਟਸ ਡੈਸਕ- ਆਈ. ਪੀ. ਐੱਲ. 2022 ਦਾ ਪਹਿਲਾ ਮੈਚ 'ਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦਰਮਿਆਨ ਖੇਡਿਆ ਜਾ ਰਿਹਾ ਹੈ। ਚੇਨਈ ਦੇ ਬੱਲੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਹੈ। ਚੇਨਈ ਦੀ ਅੱਧੀ ਟੀਮ ਪਵੇਲੀਅਨ ਪਰਤ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ ਪਹਿਲਾਂ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ 0 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਰੁਤੂਰਾਜ ਉਮੇਸ਼ ਦੀ ਗੇਂਦ 'ਤੇ ਨਿਤੀਸ਼ ਰਾਣਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਚੇਨਈ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਡਵੇਨ ਕਾਨਵੇ 03 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਕਾਨਵੇ ਉਮੇਸ਼ ਦੀ ਗੇਂਦ 'ਤੇ ਸ਼੍ਰੇਅਸ ਅਈਅਰ ਨੂੰ ਕੈਚ ਦੇ ਕੇ ਆਊਟ ਹੋਏ। ਚੇਨਈ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ 28 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਚੇਨਈ ਦੀ ਚੌਥੀ ਵਿਕਟ ਅੰਬਾਤੀ ਰਾਇਡੂ ਦੇ ਤੌਰ 'ਤੇ ਡਿੱਗੀ। ਰਾਇਡੂ 15 ਦੌੜਾਂ ਦੇ ਨਿੱਜੀ ਸਕੋਰ 'ਤੇ ਰਨ ਆਊਟ ਹੋਏ। ਚੇਨਈ ਦੀ ਪੰਜਵੀਂ ਵਿਕਟ ਸ਼ਿਵਮ ਦੁਬੇ ਦੇ ਤੌਰ 'ਤੇ ਡਿੱਗੀ। ਸ਼ਿਵਮ 03 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ।
ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਕੋਲਕਾਤਾ 132 ਨੂੰ ਦੌੜਾਂ ਦਾ ਟੀਚਾ ਦਿੱਤਾ। ਧੋਨੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ 50 ਦੌੜਾਂ ਬਣਾਈਆਂ, ਜਿਸ ਵਿਚ 7 ਚੌਕੇ ਤੇ ਇਕ ਛੱਕਾ ਸ਼ਾਮਲ ਹੈ। ਰਵਿੰਜਰ ਡਜੇਡਾ ਨੇ ਅਜੇਤੂ 26 ਦੌੜਾਂ ਬਣਾਈਆਂ ਅਤੇ ਇਕ ਛੱਕਾ ਲਗਾਇਆ।
ਇਹ ਵੀ ਪੜ੍ਹੋ : 10 ਟੀਮਾਂ ਅਤੇ 70 ਲੀਗ ਮੈਚ, 58 ਦਿਨਾਂ ਤੱਕ ਚੱਲੇਗਾ IPL-15, ਅੱਜ ਹੋਵੇਗੀ ਚੇਨਈ ਅਤੇ ਕੋਲਕਾਤਾ 'ਚ ਟੱਕਰ
ਇਹ ਵੀ ਪੜ੍ਹੋ : ਧੋਨੀ ਦੀਆਂ ਉਪਲੱਬਧੀਆਂ ਨੂੰ ਆਈ. ਪੀ. ਐੱਲ. ਪ੍ਰਬੰਧਨ ਨੇ ਕੀਤਾ ਯਾਦ, ਸ਼ੇਅਰ ਕੀਤੀ ਵੀਡੀਓ
ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼ : ਵੈਂਕਟੇਸ਼ ਅਈਅਰ, ਅਜਿੰਕਯ ਰਹਾਣੇ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਸੈਮ ਬਿਲਿੰਗਜ਼ (ਵਿਕਟਕੀਪਰ), ਆਂਦਰੇ ਰਸੇਲ, ਸੁਨੀਲ ਨਰਾਇਣ, ਸ਼ੈਲਡਨ ਜੈਕਸਨ, ਉਮੇਸ਼ ਯਾਦਵ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ
ਚੇਨਈ ਸੁਪਰ ਕਿੰਗਜ਼ : ਰੁਤੁਰਾਜ ਗਾਇਕਵਾੜ, ਡੇਵੋਨ ਕਾਨਵੇਅ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ (ਕਪਤਾਨ), ਸ਼ਿਵਮ ਦੁਬੇ, ਐਮ. ਐਸ. ਧੋਨੀ (ਵਿਕਟਕੀਪਰ), ਡਵੇਨ ਬ੍ਰਾਵੋ, ਮਿਸ਼ੇਲ ਸੈਂਟਨਰ, ਐਡਮ ਮਿਲਨੇ, ਤੁਸ਼ਾਰ ਦੇਸ਼ਪਾਂਡੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
10 ਟੀਮਾਂ ਅਤੇ 70 ਲੀਗ ਮੈਚ, 58 ਦਿਨਾਂ ਤੱਕ ਚੱਲੇਗਾ IPL-15, ਅੱਜ ਹੋਵੇਗੀ ਚੇਨਈ ਅਤੇ ਕੋਲਕਾਤਾ 'ਚ ਟੱਕਰ
NEXT STORY