ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2022 ਦੇ ਤੀਜੇ ਦਿਨ ਗਰੁੱਪ ਡੀ ਦੇ ਮੈਚ 'ਚ ਡੈਨਮਾਰਕ ਦੀ ਟੀਮ ਦਾ ਦਬਦਬਾ ਰਿਹਾ ਪਰ ਟਿਊਨੀਸ਼ੀਆ ਨੇ ਉਨ੍ਹਾਂ ਦੇ ਹਰ ਹਮਲੇ ਨੂੰ ਨਾਕਾਮ ਕਰਦੇ ਹੋਏ ਮੈਚ 0-0 ਨਾਲ ਡਰਾਅ ਕਰ ਲਿਆ। ਪੂਰੇ ਮੈਚ ਵਿੱਚ ਦੋਵਾਂ ਪਾਸਿਓਂ ਕੋਈ ਗੋਲ ਨਹੀਂ ਹੋ ਸਕਿਆ। ਇਸ ਵਿਸ਼ਵ ਕੱਪ ਦਾ ਇਹ ਪਹਿਲਾ ਮੈਚ ਸੀ ਜੋ ਬਿਨਾਂ ਕਿਸੇ ਗੋਲ ਦੇ ਖ਼ਤਮ ਹੋਇਆ। ਪਹਿਲੇ ਹਾਫ਼ ਵਿੱਚ ਦੋਵਾਂ ਟੀਮਾਂ ਨੂੰ ਗੋਲ ਕਰਨ ਦੇ ਮੌਕੇ ਮਿਲੇ ਪਰ ਉਹ ਖੁੰਝ ਗਏ। ਡੈਨਮਾਰਕ ਨੇ ਤਿੰਨ ਅਤੇ ਟਿਊਨੀਸ਼ੀਆ ਨੇ ਅੱਠ ਸ਼ਾਟ ਲਗਾਏ।
ਡੈਨਮਾਰਕ ਨੇ ਮੈਚ ਦੇ ਅੰਤ ਤੱਕ ਹਮਲਾਵਰਤਾ ਦਿਖਾਈ। ਉਸ ਨੇ ਕੁੱਲ 11 ਸ਼ਾਟ ਲਗਾਏ, ਜਦੋਂ ਕਿ ਟਿਊਨੀਸ਼ੀਆ ਨੇ 13 ਸ਼ਾਟ ਲਏ। ਡੈਨਮਾਰਕ ਦੇ ਨਿਸ਼ਾਨੇ 'ਤੇ 5 ਸ਼ਾਟ ਸਨ, ਜਦੋਂ ਕਿ ਟਿਊਨੀਸ਼ੀਆ ਦੇ ਨਿਸ਼ਾਨੇ 'ਤੇ 4 ਸ਼ਾਟ ਸਨ। ਦੋਵਾਂ ਟੀਮਾਂ ਦੇ ਕਿਸੇ ਵੀ ਖਿਡਾਰੀ ਨੂੰ ਲਾਲ ਕਾਰਡ ਨਹੀਂ ਮਿਲਿਆ, ਹਾਲਾਂਕਿ ਡੈਨਮਾਰਕ ਨੂੰ 2 ਪੀਲੇ ਕਾਰਡ ਅਤੇ 1 ਟਿਊਨੀਸ਼ੀਆ ਨੂੰ ਮਿਲਿਆ। ਪਜੇਸ਼ਨ ਦੇ ਮਾਮਲੇ ਵਿੱਚ ਡੈਨਮਾਰਕ ਪੂਰੇ ਮੈਚ ਵਿੱਚ 62 ਫੀਸਦੀ ਨਾਲ ਪਹਿਲੇ ਤੇ ਟਿਊਨੀਸ਼ੀਆ 38 ਫੀਸਦੀ ਦੇ ਨਾਲ ਦੂਜੇ ਸਥਾਨ 'ਤੇ ਰਿਹਾ। ਡੈਨਮਾਰਕ ਵੱਲੋਂ ਕ੍ਰਿਸ਼ਚੀਅਨ ਏਰਿਕਸਨ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਉਸ ਨੂੰ ਗੋਲ ਕਰਨ ਦੇ 4 ਮੌਕੇ ਮਿਲੇ ਪਰ ਟਿਊਨੀਸ਼ੀਆ ਨੇ ਉਸ ਨੂੰ ਗੋਲ ਕਰਨ ਤੋਂ ਰੋਕਿਆ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ-
ਡੈਨਮਾਰਕ: ਕੈਸਪਰ ਸਮਾਈਕਲ (ਗੋਲਕੀਪਰ), ਜੋਆਚਿਮ ਐਂਡਰਸਨ, ਸਾਈਮਨ ਕੇਰ (ਕਪਤਾਨ), ਆਂਦਰੇਅਸ ਕ੍ਰਿਸਟੇਨਸਨ, ਜੋਆਚਿਮ ਮਹੇਲੇ, ਪੀਅਰੇ-ਐਮਿਲ ਹੋਏਬਰਗ, ਥਾਮਸ ਡੇਲਾਨੇ, ਕ੍ਰਿਸਚੀਅਨ ਏਰਿਕਸਨ, ਆਂਦਰੇਸ ਸਕੋਵ ਓਲਸਨ, ਕੈਸਪਰ ਡੋਲਬਰਗ, ਰਾਸਮਸ ਕ੍ਰਿਸਟਨਸਨ।
ਟਿਊਨੀਸ਼ੀਆ: ਅਯਮਨ ਦਾਹਮੇਨ (ਗੋਲਕੀਪਰ), ਅਲੀ ਅਬਦੀ, ਮੋਂਤਾਸੇਰ ਤਾਲਬੀ, ਯਾਸੀਨ ਮਾਰੀਆ, ਡਾਇਲਨ ਬ੍ਰਾਊਨ, ਮੁਹੰਮਦ ਡ੍ਰੇਗਰ, ਆਇਸਾ ਲਾਡੌਨੀ, ਏਲੀਸ ਸ਼ੈਰੀ, ਅਨੀਸ ਬੇਨ ਸਲੀਮਾਨ, ਯੂਸਫ਼ ਮਸਕਾਨੀ (ਕਪਤਾਨ), ਇਸਮ ਜੇਮਬਾਲੀ।
IND vs NZ : ਸੀਰੀਜ਼ ਦਾ ਸਰਵੋਤਮ ਖਿਡਾਰੀ ਚੁਣੇ ਜਾਣ 'ਤੇ ਸੂਰਯਕੁਮਾਰ ਨੇ ਦਿੱਤਾ ਇਹ ਬਿਆਨ
NEXT STORY