ਕਾਨਪੁਰ- ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਭਾਰਤ ਵਿਰੁੱਧ ਪਹਿਲਾ ਟੈਸਟ ਹਾਰ ਦੇ ਕੰਢੇ 'ਤੇ ਪਹੁੰਚ ਜਾਣ ਦੇ ਬਾਵਜੂਦ ਡਰਾਅ ਹੋ ਜਾਣ 'ਤੇ ਸੁੱਖ ਦਾ ਸਾਹ ਲੈਂਦੇ ਹੋਏ ਕਿਹਾ ਕਿ ਇਹ ਕਾਫੀ ਸ਼ਾਨਦਾਰ ਮੈਚ ਰਿਹਾ ਹੈ। ਵਿਲੀਅਮਸਨ ਨੇ ਮੈਚ ਤੋਂ ਬਾਅਦ ਕਿਹਾ ਆਖਰ ਤੱਕ ਤਿੰਨੇ ਨਤੀਜੇ ਸੰਭਵ ਦਿਖ ਰਹੇ ਸਨ। ਅਸੀਂ ਪੂਰਾ ਦਿਨ ਬੱਲੇਬਾਜ਼ੀ ਕੀਤੀ। ਵਿਲੀਅਮਸਨ ਨੇ ਅੱਗੇ ਕਿਹਾ ਕਿ ਰਚਿਨ, ਏਜ਼ਾਜ ਤੇ ਸਮਰਵਿਲ ਦੇ ਲਈ ਵਧੀਆ ਅਨੁਭਵ ਰਿਹਾ। ਰਚਿਨ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ ਉਹ ਵੀ ਬਹੁਤ ਸ਼ਾਨਦਾਰ ਹੈ। ਸਟੇਡੀਅਮ ਵਿਚ ਫੈਂਸ ਨੂੰ ਆਉਂਦੇ ਦੇਖਣਾ ਵੀ ਸੁਖਦ ਸੀ। ਸਾਡੇ ਦੋਵੇਂ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਹ ਇਕ ਮਜ਼ਬੂਤ ਭਾਰਤੀ ਟੀਮ ਹੈ, ਇਸ ਲਈ ਸਾਨੂੰ ਹਰ ਵਿਭਾਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਸੀ।

ਇਹ ਖਬਰ ਪੜ੍ਹੋ- ਪੁਰਤਗਾਲ 'ਚ 13 ਫੁੱਟਬਾਲ ਖਿਡਾਰੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਪਾਜ਼ੇਟਿਵ

ਜ਼ਿਕਰਯੋਗ ਹੈ ਕਿ ਪਹਿਲੇ ਟੈਸਟ ਮੈਚ ਵਿਚ ਭਾਰਤੀ ਟੀਮ ਨੇ ਪਹਿਲੀ ਪਾਰੀ 'ਚ 345 ਦੌੜਾਂ ਬਣਾਈਆਂ। ਜਦਕਿ ਨਿਊਜ਼ੀਲੈਂਡ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿਚ 296 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਨੇ ਦੂਜੀ ਪਾਰੀ ਵਿਚ 234 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਤੇ ਨਿਊਜ਼ੀਲੈਂਡ ਟੀਮ ਨੂੰ 284 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਆਖਰੀ ਦਿਨ ਬੱਲੇਬਾਜ਼ੀ ਕੀਤੀ ਮੈਚ ਨੂੰ ਡਰਾਅ ਕਰਵਾ ਦਿੱਤਾ।
ਇਹ ਖਬਰ ਪੜ੍ਹੋ- BAN v PAK : ਸ਼ਾਹੀਨ ਦਾ ਕਹਿਰ, ਪਾਕਿ ਨੂੰ ਜਿੱਤ ਲਈ 93 ਦੌੜਾਂ ਦੀ ਜ਼ਰੂਰਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਾਇਮਾ ਸੱਯਦ ਬਣੀ ਦੇਸ਼ ਦੀ ਪਹਿਲੀ 'ਵਨ ਸਟਾਰ' ਰਾਈਡਰ
NEXT STORY