ਅਸਤਾਨਾ– ਦੋ ਵਾਰ ਦੀ ਯੂਥ ਵਿਸ਼ਵ ਚੈਂਪੀਅਨ ਸਾਕਸ਼ੀ ਨੇ ਐਤਵਾਰ ਨੂੰ ਇੱਥੇ ਦੂਜੇ ਵਿਸ਼ਵ ਮੁੱਕੇਬਾਜ਼ੀ ਕੱਪ ਵਿਚ ਮਹਿਲਾਵਾਂ ਦੇ 54 ਕਿ. ਗ੍ਰਾ. ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ।
24 ਸਾਲਾ ਸਾਕਸ਼ੀ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਅਮਰੀਕਾ ਦੀ ਯੋਸਲਾਈਨ ਪੇਰੇਜ ਵਿਰੁੱਧ ਸਰਬਸੰਮਤੀ ਵਾਲੇ ਫੈਸਲੇ ਨਾਲ ਜਿੱਤ ਦਰਜ ਕੀਤੀ। ਭਾਰਤੀ ਦਲ ਨੇ ਇੱਥੇ ਵਿਸ਼ਵ ਮੁੱਕੇਬਾਜ਼ੀ ਕੱਪ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਕੁੱਲ 11 ਤਮਗੇ ਪੱਕੇ ਕੀਤੇ ਹਨ। ਭਾਰਤ ਨੇ ਬ੍ਰਾਜ਼ੀਲ ਵਿਚ ਪਹਿਲੇ ਪੜਾਅ ਵਿਚ ਇਕ ਸੋਨ ਤੇ ਇਕ ਚਾਂਦੀ ਸਮੇਤ ਛੇ ਤਮਗੇ ਜਿੱਤੇ ਸਨ।
ਰਵਿੰਦਰ ਜਡੇਜਾ ਨੇ ਕੀਤੀ ਕਪਤਾਨ ਸ਼ੁਭਮਨ ਦੀ ਬੇਇੱਜ਼ਤੀ, ਨਹੀਂ ਮੰਨੀ ਗੱਲ, ਮੈਦਾਨ ਵਿਚਾਲੇ ਕਰਾ'ਤਾ ਚੁੱਪ (Video)
NEXT STORY