ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਓਪਨਰ ਸ਼ਿਖਰ ਧਵਨ (ਗੱਬਰ) ਭਾਵੇਂ ਹੀ ਟੈਸਟ ਮੈਚ 'ਚ ਦੌੜਾਂ ਨਾ ਬਣਾ ਰਹੇ ਹੋਣ ਪਰ ਉਹ ਸੋਸ਼ਲ ਮੀਡੀਆ 'ਤੇ ਪੂਰੇ ਐਕਟਿਵ ਰਹਿੰਦੇ ਹਨ। ਵੀਰਵਾਰ ਨੂੰ ਉਸ ਨੇ ਸੋਸ਼ਲ ਮੀਡੀਆ 'ਤੇ ਰਿਸ਼ਭ ਪੰਤ ਨਾਲ ਇਕ ਤਸਵੀਰ ਸ਼ੇਅਰ ਕੀਤੀ। ਉਨ੍ਹਾਂ ਨੇ ਕੈਪਸ਼ਨ ਜੋ ਦਿੱਤੀ, ਉਸ ਨੂੰ ਪੜ੍ਹਕੇ ਤੁਹਾਡਾ ਹਾਸਾ ਨਹੀਂ ਰੁਕੇਗਾ।
ਤਸਵੀਰ 'ਚ ਧਵਨ ਤੇ ਪੰਤ ਮੈਦਾਨ 'ਚ ਦੌੜ ਲਗਾਉਂਦੇ ਨਜ਼ਰ ਆ ਰਹੇ ਹਨ। ਧਵਨ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ 'ਭਾਗ ਧੰਨੋ ਭਾਗ।' ਇਸ ਪੋਸਟ ਤੋਂ ਬਾਅਦ ਯੂਜਰਸ ਨੇ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ। ਇਕ ਯੂਜਰਸ ਨੇ ਕਿਹਾ ਕਿ ਦੌੜਨਾ ਤਾਂ ਪੈਣਾ ਹੈ, ਨਹੀਂ ਤਾਂ ਟੀਮ ਤੋਂ ਬਾਹਰ ਵੀ ਹੋ ਸਕਦੇ ਹੋ।

ਧਵਨ ਨੇ ਇਸ ਤੋਂ ਪਹਿਲਾਂ ਮੁਰਲੀ ਵਿਜੇ ਨਾਲ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਧਵਨ ਵਿਜੇ ਨਾਲ ਹੱਥ 'ਚ ਬੀਅਰ ਦੀ ਬੋਤਲ ਫੜੇ ਹੋਏ ਹਨ। ਉਸ ਦੀ ਇਸ ਪੋਸਟ ਨੂੰ ਦੇਖ ਹਾਲਾਂਕਿ ਕੁਝ ਫੈਨਸ ਨੇ ਉਸਦੀ ਕਲਾਸ ਲਗਾਈ, ਪਰ ਕਈਆਂ ਨੇ ਵਿਜੇ 'ਤੇ ਨਿਸ਼ਾਨਾ ਲਗਾਉਣਾ ਸ਼ੁਰੂ ਕਰ ਦਿੱਤਾ। ਕਈਆਂ ਨੇ ਧਵਨ ਨੂੰ ਕਹਿ ਦਿੱਤਾ ਸੀ ਕਿ ਵਿਜੇ ਤੋਂ ਦੂਰ ਰਹੋ ਨਹੀਂ ਤਾਂ ਉਸ ਦੀ ਪਤਨੀ ਨੂੰ ਦੌੜਾਅ ਕੇ ਲੈ ਜਾਣਗੇ।

ਭਾਰਤੀ ਮਹਿਲਾ ਬਾਸਕਿਟਬਾਲ ਦੀ ਚੌਥੀ ਹਾਰ, ਏਸ਼ੀਆਡ ਤੋਂ ਬਾਹਰ
NEXT STORY