ਸਪੋਰਟਸ ਡੈਸਕ : ਅੰਡਰ-19 ਵਿਸ਼ਵ ਕੱਪ 2026 ਵਿੱਚ ਇੰਗਲੈਂਡ ਦੇ ਬੱਲੇਬਾਜ਼ ਬੇਨ ਮੇਅਸ ਨੇ ਸਕਾਟਲੈਂਡ ਵਿਰੁੱਧ ਖੇਡਦਿਆਂ ਕ੍ਰਿਕਟ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਮੇਅਸ ਨੇ ਮਹਿਜ਼ 117 ਗੇਂਦਾਂ ਵਿੱਚ 191 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਹਾਲਾਂਕਿ ਉਹ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲਾ ਦੋਹਰਾ ਸੈਂਕੜਾ ਲਗਾਉਣ ਵਾਲਾ ਬੱਲੇਬਾਜ਼ ਬਣਨ ਤੋਂ ਸਿਰਫ਼ 9 ਦੌੜਾਂ ਪਿੱਛੇ ਰਹਿ ਗਏ। ਇੱਕ ਫੁੱਲਟੌਸ ਗੇਂਦ 'ਤੇ ਆਊਟ ਹੋਣ ਕਾਰਨ ਉਨ੍ਹਾਂ ਦਾ ਇਹ ਸੁਪਨਾ ਅਧੂਰਾ ਰਹਿ ਗਿਆ, ਪਰ ਉਨ੍ਹਾਂ ਨੇ ਇੰਗਲੈਂਡ ਲਈ ਯੂਥ ਵਨਡੇ ਵਿੱਚ ਸਭ ਤੋਂ ਵੱਡਾ ਸਕੋਰ ਬਣਾਉਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ।
ਚੌਕਿਆਂ ਅਤੇ ਛੱਕਿਆਂ ਨਾਲ ਬਣਾਈਆਂ 120 ਦੌੜਾਂ
ਮੇਅਸ ਦੀ ਇਸ ਹਾਹਾਕਾਰੀ ਪਾਰੀ ਵਿੱਚ 18 ਚੌਕੇ ਅਤੇ 8 ਛੱਕੇ ਸ਼ਾਮਲ ਸਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਨੇ ਆਪਣੀਆਂ 120 ਦੌੜਾਂ ਸਿਰਫ਼ ਬਾਊਂਡਰੀਆਂ ਰਾਹੀਂ ਹੀ ਪੂਰੀਆਂ ਕੀਤੀਆਂ। ਉਨ੍ਹਾਂ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਇੰਗਲੈਂਡ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 404 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਵਿਰਾਨ ਚਾਮੁਦਿਥਾ ਨੇ ਵੀ ਇਸੇ ਸਾਲ ਜਾਪਾਨ ਵਿਰੁੱਧ 192 ਦੌੜਾਂ ਬਣਾਈਆਂ ਸਨ, ਪਰ ਉਹ ਵੀ ਦੋਹਰੇ ਸੈਂਕੜੇ ਤੱਕ ਨਹੀਂ ਪਹੁੰਚ ਸਕੇ ਸਨ।
ਮੇਦਵੇਦੇਵ ਸ਼ੁਰੂਆਤੀ ਮੁਸ਼ਕਲਾਂ ਤੋਂ ਬੱਚ ਕੇ ਤੀਜੇ ਰਾਊਂਡ 'ਚ ਪੁੱਜੇ
NEXT STORY