ਬਰਮਿੰਘਮ— ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਬੰਗਲਾਦੇਸ਼ ਦੀ ਟੀਮ ਦੇ ਕਪਤਾਨ ਮਸ਼ਰਫੇ ਮੁਰਤਜਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਖਿਲਾਫ ਬਿਨ੍ਹਾਂ ਦਬਾਅ ਤੋਂ ਖੇਡਣਾ ਚਾਹੁੰਦੇ ਹਨ। ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਅਹਿਮ ਮੁਕਾਬਲੇ 'ਚ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ।
ਮੁਰਤਜਾ ਨੇ ਕਿਹਾ ਕਿ ਕਿਸੇ ਨੂੰ ਵੀ ਇਹ ਨਹੀਂ ਮੰਨਣਾ ਚਾਹੀਦਾ ਹੈ ਕਿ ਅਸੀਂ ਜੇਤੂ ਬਣ ਗਏ ਹਾਂ। ਸਾਡੇ ਖਿਡਾਰੀ ਕਿਸੇ ਦਬਾਅ ਤੋਂ ਬਿਨ੍ਹਾਂ ਖੇਡਣਾ ਚਾਹੁੰਦੇ ਹਨ। ਮੈਂ ਵੀ ਬਿਨ੍ਹਾਂ ਕਿਸੇ ਦਬਾਅ ਦੇ ਖੁੱਲ ਕੇ ਖੇਡਣਾ ਚਾਹੁੰਦਾ ਹਾਂ।
ਬੰਗਲਾਦੇਸ਼ ਦੀ ਟੀਮ ਨੇ ਵੀਰਵਾਰ ਨੂੰ ਸੈਮੀਫਾਈਨਲ 'ਚ ਮੌਜੂਦਾ ਜੇਤੂ ਭਾਰਤੀ ਟੀਮ ਦਾ ਸਾਹਮਣਾ ਕਰਨਾ ਹੈ।
ਇੰਗਲੈਂਡ ਖਿਲਾਫ ਪਹਿਲਾਂ ਮੈਚ ਹਾਰ ਜਾਣ ਤੋਂ ਬਾਅਦ ਆਸਟਰੇਲੀਆ ਖਿਲਾਫ ਹੋਏ ਦੂਜੇ ਮੈਚ 'ਚ ਬੰਗਲਾਦੇਸ਼ ਦੀ ਕਿਸਮਤ ਨੇ ਸਾਥ ਦਿੱਤਾ ਸੀ। ਮੈਚ ਦੌਰਾਨ ਬੰਗਲਾਦੇਸ਼ ਟੀਮ ਨੂੰ ਮੀਂਹ ਨੇ ਬਚਾ ਲਿਆ ਸੀ ਅਤੇ ਜਿਸ ਕਾਰਨ ਮੈਚ ਪੂਰਾ ਨਹੀਂ ਹੋਇਆ ਸੀ। ਇਸ ਦੇ ਨਾਲ ਹੀ ਦੋਵੇਂ ਟੀਮਾਂ ਨੂੰ 1-1 ਅੰਕ ਮਿਲ ਗਿਆ ਸੀ। ਇਸ ਤੋਂ ਬਾਅਦ ਇੰਗਲੈਂਡ ਨੇ ਆਸਟਰੇਲੀਆ ਨੂੰ ਹਰਾ ਦਿੱਤਾ ਸੀ, ਜਿਸ ਦੇ ਕਾਰਨ ਬੰਗਲਾਦੇਸ਼ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਸੀ। ਜੇਕਰ ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾ ਦਿੰਦੀ ਤਾਂ ਬੰਗਲਾਦੇਸ਼ ਟੀਮ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕਦੀ ਸੀ।
ਰਿਪੋਰਟ ਦੇ ਮੁਤਾਬਕ ਮੁਰਤਜਾ ਨੇ ਆਪਣੇ ਪਰਿਵਾਰ ਨੂੰ ਵਾਪਸ ਦੇਸ਼ ਭੇਜ ਦਿੱਤਾ ਹੈ। ਖਿਡਾਰੀਆਂ ਨੇ ਵੀ ਇਸ ਗੱਲ ਨੂੰ ਮੰਨ ਲਿਆ ਸੀ ਕਿ ਉਸ ਦਾ ਸਫਰ ਚੈਂਪੀਅਨਸ ਟਰਾਫੀ 'ਚ ਖਤਮ ਹੋ ਗਿਆ ਹੈ ਅਤੇ ਇਸ ਲਈ ਉਸ ਨੇ ਇੰਗਲੈਂਡ 'ਚ ਖਰੀਦਦਾਰੀ ਸ਼ੁਰੂ ਕਰ ਦਿੱਤੀ ਸੀ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਬੰਗਲਾਦੇਸ਼ ਟੀਮ ਨੇ ਕਿਸੇ ਵੀ ਆਈ. ਸੀ. ਸੀ. ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ।
ਜਦੋਂ ਭੁਵਨੇਸ਼ਵਰ ਨੇ ਮੈਚ ਵਿਚਾਲੇ ਵਰਤਿਆ ਇਹ ਪੈਂਤਰਾ
NEXT STORY