ਰੋਮ– ਚੋਟੀ ਦਰਜਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਤੇ 8ਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੇ ਡਿਆਗੋ ਸ਼ਾਰਟਜਮੈਨ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਗਏ ਹਨ। ਜੋਕੋਵਿਚ ਨੇ ਨਾਰਵੇ ਦੇ ਕੇਸਪਰ ਰੂਡ ਨੂੰ ਲਗਾਤਾਰ ਸੈੱਟਾਂ ਵਿਚ 7-5, 6-3 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਚਾਰ ਵਾਰ ਦੇ ਇਟਾਲੀਅਨ ਓਪਨ ਚੈਂਪੀਅਨ ਜੋਕੋਵਿਚ ਹੁਣ ਰਿਕਾਰਡ 26ਵਾਂ ਮਾਸਟਰ ਖਿਤਾਬ ਜਿੱਤਣ ਤੋਂ ਸਿਰਫਇਕ ਕਦਮ ਦੂਰ ਰਹਿ ਗਿਆ ਹੈ । ਉਹ ਤੇ ਸਪੇਨ ਦਾ ਰਾਫੇਲ ਨਡਾਲ 35 ਮਾਸਟਰਸ 1000 ਖਿਤਾਬਾਂ ਦੇ ਨਾਲ ਇਕ ਬਰਾਬਰੀ ’ਤੇ ਹਨ।
ਇਕ ਹੋਰ ਸੈਮੀਫਾਈਨਲ ਮੁਕਾਬਲੇ ਵਿਚ ਸ਼ਾਰਟਜਮੈਨ ਨੇ 12ਵਾਂ ਦਰਜਾ ਪ੍ਰਾਪਤ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ 6-4, 5-7, 7-6 ਨਾਲ ਹਰਾਇਆ । ਪਹਿਲਾ ਸੈੱਟ ਉਸ ਨੇ ਸਖਤ ਸੰਘਰਸ਼ ਵਿਚ ਜਿੱਤਿਆ ਜਦਕਿ ਦੂਜੇ ਸੈੱਟ ਵਿਚ ਉਸ ਨੂੰ ਸ਼ਾਪੋਵਾਲੋਵ ਨੇ ਪਿੱਛੇ ਕਰ ਦਿੱਤਾ ਪਰ ਅਗਲਾ ਸੈੱਟ ਆਪਣੇ ਨਾਂ ਕਰ ਕੇ ਸ਼ਾਰਟਜਮੈਨ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਿਹਾ। ਸ਼ਾਰਟਜਮੈਨ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿਚ ਕਲੇਅ ਕੋਰਟ ਦੇ ਬਾਦਸ਼ਾਹ ਮੰਨੇ ਜਾਣ ਵਾਲੇ ਤੇ ਇਟਾਲੀਅਨ ਓਪਨ ਦੇ 9 ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਫਾਈਨਲ ਵਿਚ ਹੁਣ ਉਸਦਾ ਸਾਹਮਣਾ ਜੋਕੋਵਿਚ ਨਾਲ ਹੋਵੇਗਾ, ਜਿਹੜਾ ਆਪਣਾ 36ਵਾਂ ਮਾਸਟਰਸ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗਾ।
41 ਸਾਲ ਦੇ ਹੋਏ ਕ੍ਰਿਸ ਗੇਲ, ਵਿਰਾਟ ਸਮੇਤ ਕਈ ਦਿੱਗਜਾਂ ਨੇ ਦਿੱਤੀ ਵਧਾਈ
NEXT STORY