ਓ ਡੀ ਜੇਨੇਰੀਓ— ਬ੍ਰਾਜ਼ੀਲ ਦੇ ਸੁਪਰ ਸਟਾਰ ਫੁੱਟਬਾਲਰ ਨੇਮਾਰ 'ਤੇ ਜਬਰ-ਜ਼ਨਾਹ ਦਾ ਦੋਸ਼ ਲਾਉਣ ਵਾਲੀ ਮਹਿਲਾ ਨੇ ਪਹਿਲੀ ਵਾਰ ਟੀ. ਵੀ. ਇੰਟਰਵਿਊ ਵਿਚ ਪੈਰਿਸ ਦੇ ਇਕ ਹੋਟਲ ਵਿਚ ਹੋਈ ਇਸ ਘਟਨਾ ਦਾ ਬਿਓਰਾ ਦਿੱਤਾ। ਕਥਿਤ ਪੀੜਤਾ ਨਜੀਲਾ ਟੀ. ਮੇਂਡੇਸ ਦੀ ਇੰਟਰਵਿਊ ਦੇ ਅੰਸ਼ ਬ੍ਰਾਸੀਲੀਆ ਵਿਚ ਕਤਰ ਅਤੇ ਬ੍ਰਾਜ਼ੀਲ ਵਿਚਾਲੇ ਦੋਸਤਾਨਾ ਮੈਚ ਤੋਂ ਇਕ ਘੰਟਾ ਪਹਿਲਾਂ ਪ੍ਰਸਾਰਿਤ ਹੋਏ। ਪੂਰਾ ਇੰਟਰਵਿਊ ਸੋਮਵਾਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ।

ਮਹਿਲਾ ਨੇ ਕਿਹਾ ਕਿ ਉਸ ਨੂੰ ਨੇਮਾਰ ਪਸੰਦ ਸੀ ਅਤੇ ਉਹ ਉਸਦੇ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਸੀ। ਨੇਮਾਰ ਨੇ ਉਸ ਨੂੰ ਬ੍ਰਾਜ਼ੀਲ ਤੋਂ ਪੈਰਿਸ ਆਉਣ ਦੀ ਹਵਾਈ ਟਿਕਟ ਦਿੱਤੀ ਅਤੇ ਉਸ ਨੂੰ ਪੈਰਿਸ ਦੇ ਇਕ ਹੋਟਲ ਵਿਚ ਰੱਖਿਆ।
ਉਸ ਮਹਿਲਾ ਨੇ ਕਿਹਾ, ''ਪਹਿਲੀ ਹੀ ਮੁਲਾਕਾਤ ਵਿਚ ਉਹ ਕਾਫੀ ਬਦਲਿਆ ਹੋਇਆ ਲੱਗਾ। ਇਹ ਉਹ ਲੜਕਾ ਨਹੀਂ ਸੀ, ਜਿਹੜਾ ਮੈਨੂੰ ਮੈਸੇਜ ਕਰਦਾ ਸੀ। ਉਹ ਕਾਫੀ ਹਮਲਵਰ ਸੀ। ਸ਼ੁਰੂ ਤੋਂ ਉਹ ਕਾਫੀ ਨਰਮ ਦਿਸਿਆ ਪਰ ਬਾਅਦ ਵਿਚ ਉਹ ਮੈਨੂੰ ਸੱਟ ਪਹੁੰਚਾਉਣ ਲੱਗਾ।''
ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਬ੍ਰਾਜ਼ੀਲ ਦੇ ਮੀਡੀਆ ਵਿਚ ਛਾਇਆ ਹੋਇਆ ਹੈ। ਦੂਜੇ ਪਾਸੇ ਨੇਮਾਰ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ।
ਰੁਤੂਰਾਜ ਦੇ ਸ਼ਾਨਦਾਰ ਸੈਂਕੜੇ ਨਾਲ ਜਿੱਤਿਆ ਭਾਰਤ-ਏ
NEXT STORY