ਨਵੀਂ ਦਿੱਲੀ- ਪਾਕਿਸਤਾਨ ਨੇ ਵਿਸ਼ਵ ਕ੍ਰਿਕਟ ਨੂੰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ 'ਚ ਹੀ ਕਈ ਵੱਡੇ ਖਿਡਾਰੀ ਦਿੱਤੇ ਹਨ। ਇਮਰਾਨ ਖਾਨ, ਵਸੀਮ ਅਕਰਮ, ਵਕਾਰ ਯੂਨਿਸ, ਇਜ਼ਮਾਮ-ਉਲ-ਹੱਕ ਅਜਿਹੇ ਖਿਡਾਰੀ ਹਨ। ਹੁਣ ਪਾਕਿਸਤਾਨ 'ਚ 7 ਫੁੱਟ ਅਤੇ 6 ਇੰਚ ਲੰਬਾ ਇਕ ਕ੍ਰਿਕਟਰ ਚਰਚਾ 'ਚ ਬਣਿਆ ਹੋਇਆ ਹੈ। ਇਸ ਖਿਡਾਰੀ ਦੇ ਜੁੱਤੀ ਦਾ ਨੰਬਰ 23.5 ਹੈ। ਮੁਦੱਸਰ ਗੁੱਜਰ ਨਾਂ ਦਾ ਇਹ ਕ੍ਰਿਕਟਰ ਪਾਕਿਸਤਾਨ ਦੀ ਰਾਸ਼ਟਰੀ ਕ੍ਰਿਕਟ ਟੀਮ 'ਚ ਆਉਣ ਦੇ ਲਈ ਦਸਤਕ ਦੇ ਦਿੱਤੀ ਹੈ। ਇਹ ਪਹਿਲਾ ਮੌਕਾ ਨਹੀਂ ਹੈ ਕਿ ਕੋਈ 7 ਫੁੱਟ ਤੋਂ ਉੱਚਾ ਖਿਡਾਰੀ ਪਾਕਿਸਤਾਨ ਕ੍ਰਿਕਟ 'ਚ ਚਰਚਾ ਬਟੋਰ ਰਿਹਾ ਹੈ। ਇਸ ਤੋਂ ਪਹਿਲਾਂ ਮੁਹੰਮਦ ਇਰਫਾਨ (7 ਫੁੱਚ ਇਕ ਇੰਚ) ਵੀ ਚਰਚਾ 'ਚ ਆਏ ਸਨ।
2010 'ਚ ਮੁਹੰਮਦ ਇਰਫਾਨ ਨੇ ਵਨ ਡੇ 'ਚ ਡੈਬਿਊ ਕੀਤਾ ਸੀ, ਪਰ ਉਹ ਲਗਾਤਾਰ ਟੀਮ ਦੇ ਬਾਹਰ ਹੁੰਦੇ ਰਹੇ। ਆਪਣੀ ਲੰਬਾਈ ਦੇ ਕਾਰਨ ਉਨ੍ਹਾਂ ਨੇ ਕਈ ਬੱਲੇਬਾਜ਼ਾਂ ਨੂੰ ਬਹੁਤ ਡਰਾਇਆ ਸੀ। ਉਨ੍ਹਾਂ ਨੇ 60 ਵਨ ਡੇ ਮੈਚਾਂ 'ਚ 83 ਵਿਕਟਾਂ ਹਾਸਲ ਕੀਤੀਆਂ ਸਨ। ਹੁਣ ਇਕ ਹੋਰ ਨਾਂਮ ਮੁਦੱਸਰ ਗੁੱਜਰ ਇਕ ਨੌਜਵਾਨ ਕ੍ਰਿਕਟਰ ਦੇ ਰੂਪ 'ਚ ਉੱਭਰੇ ਹਨ, ਜੋ ਲਾਹੌਰ ਅਤੇ ਪਾਕਿਸਤਾਨ ਰਾਸ਼ਟਰੀ ਟੀਮ 'ਚ ਖੇਡਣ ਦੇ ਲਈ ਇੰਤਜ਼ਾਰ ਹੈ। ਉਸਦੀ ਤਸਵੀਰ ਸੋਸ਼ਲ ਮੀਡੀਆ 'ਤੇ ਵੀਰਵਾਰ ਨੂੰ ਸ਼ੇਅਰ ਕੀਤੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਆਪਣੀ ਲੰਬਾਈ ਦੀ ਵਜ੍ਹਾ ਨਾਲ ਤੇਜ਼ ਦੌੜ ਸਕਦਾ ਹਾਂ ਅਤੇ ਦੁਨੀਆ ਦਾ ਸਭ ਤੋਂ ਤੇਜ਼ ਗੇਂਦਬਾਜ਼ ਬਣ ਸਕਦਾ ਹਾਂ। ਮੈਂ 7 ਮਹੀਨੇ ਪਹਿਲਾਂ ਟ੍ਰੇਨਿੰਗ ਸ਼ੁਰੂ ਕੀਤੀ ਸੀ ਪਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਹ ਵਿਚਾਲੇ ਹੀ ਬੰਦ ਕਰਨੀ ਪਈ। ਉਮੀਦ ਹੈ ਕਿ ਮੈਂ ਇਕ ਇੰਟਰਨੈਸ਼ਨਲ ਕ੍ਰਿਕਟ ਖੇਡਣ ਵਾਲਾ ਦੁਨੀਆ ਦਾ ਸਭ ਤੋਂ ਲੰਬਾ ਗੇਂਦਬਾਜ਼ ਬਣਾਂਗਾ।
RR v DC : ਜਿੱਤ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਦਿੱਤਾ ਵੱਡਾ ਬਿਆਨ
NEXT STORY