ਨਵੀਂ ਦਿੱਲੀ— ਆਈ.ਸੀ.ਸੀ. ਇਕ ਰੋਜ਼ਾ ਵਿਸ਼ਵ ਕੱਪ ਟੂਰਨਾਮੈਂਟ ਨੂੰ ਕ੍ਰਿਕਟ ਜਗਤ ਦਾ ਸਭ ਤੋਂ ਵੱਡਾ ਟੂਰਨਾਮੈਂਟ ਮੰਨਿਆ ਜਾਂਦਾ ਹੈ। ਕ੍ਰਿਕਟ ਪ੍ਰਸ਼ੰਸਕ ਇਸ ਟੂਰਨਾਮੈਂਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪ੍ਰਸ਼ੰਸਕਾਂ ਨੂੰ ਇਹ ਸਭ ਜਾਣਨ ਦੀ ਇੱਛਾ ਹੁੰਦੀ ਹੈ ਕਿ 2019 ਦੇ ਇਸ ਵਰਲਡ ਕੱਪ 'ਚ ਕਿਨ੍ਹਾਂ ਖਿਡਾਰੀਆਂ ਦੀ ਐਂਟਰੀ ਹੁੰਦੀ ਹੈ ਅਤੇ ਕਿਹੜੇ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕੱਢਿਆ ਜਾਵੇਗਾ। ਮੌਜੂਦਾ ਸਮੇਂ 'ਚ ਭਾਰਤੀ ਕ੍ਰਿਕਟ ਟੀਮ ਨੌਜਵਾਨਾਂ ਨਾਲ ਭਰੀ ਹੋਈ ਟੀਮ ਹੈ ਜਿਸ ਕਾਰਨ ਪੁਰਾਣੇ ਖਿਡਾਰੀਆਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਆਓ, ਜਾਣਦੇ ਹਾਂ ਕਿ ਅਜਿਹੇ ਕ੍ਰਿਕਟਰਾਂ ਦੇ ਬਾਰੇ 'ਚ ਜਿਨ੍ਹਾਂ ਦਾ 2019 'ਚ ਖੇਡਣਾ ਕਾਫੀ ਮੁਸ਼ਕਲ ਹੋ ਗਿਆ ਹੈ।
ਮਹਿੰਦਰ ਸਿੰਘ ਧੋਨੀ
ਟੀਮ ਇੰਡੀਆ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਲੈਣ ਵਾਲਾ ਅਜੇ ਤੱਕ ਕੋਈ ਵੀ ਖਿਡਾਰੀ ਨਹੀਂ ਆ ਸਕਿਆ ਹੈ। ਟੈਸਟ ਮੈਚ ਤੋਂ ਸੰਨਿਆਸ ਅਤੇ ਕਪਤਾਨੀ ਛੱਡਣ ਦੇ ਬਾਅਦ ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ 2019 ਵਰਲਡ ਕੱਪ ਤੋਂ ਪਹਿਲਾਂ ਧੋਨੀ ਸੰਨਿਆਸ ਲੈ ਸਕਦੇ ਹਨ, ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਰਲਡ ਕੱਪ 'ਚ ਆਪਣੀ ਬੱਲੇਬਾਜ਼ੀ ਦਾ ਕਮਾਲ ਦਿਖਾਉਂਦੇ ਹੋਏ ਦੇਖਣਾ ਚਾਹੁੰਦੇ ਹਨ।
ਸੁਰੇਸ਼ ਰੈਨਾ
ਰੈਨਾ ਦੀ ਬੱਲੇਬਾਜ਼ੀ ਦੇ ਸਾਹਮਣੇ ਕਈ ਗੇਂਦਬਾਜ਼ ਪਰੇਸ਼ਾਨੀ 'ਚ ਆ ਜਾਂਦੇ ਸਨ, ਪਰ 2015 ਤੋਂ ਇਹ ਖਰਾਬ ਫਾਰਮ 'ਚ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਪ੍ਰਸ਼ੰਸਕ ਨਿਰਾਸ਼ ਰਹੇ। ਕਾਫੀ ਸਮੇਂ ਤੋਂ ਉਨ੍ਹਾਂ ਨੂੰ ਟੀਮ 'ਚ ਵੀ ਜਗ੍ਹਾ ਨਹੀਂ ਮਿਲੀ। ਇੰਨਾ ਹੀ ਨਹੀਂ ਇਨ੍ਹਾਂ ਨੂੰ ਬੀ.ਸੀ.ਸੀ.ਆਈ. ਨੇ ਆਪਣੇ ਕਾਨਟ੍ਰੈਕਟ ਤੋਂ ਵੀ ਬਾਹਰ ਕਰ ਦਿੱਤਾ ਸੀ। ਇਸ ਲਈ 2019 ਦੇ ਵਰਲਡ ਕੱਪ 'ਚ ਉਨ੍ਹਾਂ ਦਾ ਖੇਡਣਾ ਮੁਸ਼ਕਲ ਹੀ ਲਗ ਰਿਹਾ ਹੈ।
ਦਿਨੇਸ਼ ਕਾਰਤਿਕ
ਵਿਕਟਕੀਪਰ ਬੱਲੇਬਾਜ਼ ਕਾਰਤਿਕ ਨੇ 2004 'ਚ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਫਿਰ ਉਨ੍ਹਾਂ ਚੈਂਪੀਅਨਸ ਟਰਾਫੀ 'ਚ ਵਾਪਸੀ ਕੀਤੀ ਸੀ, ਇਸ 'ਚ ਵੀ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਜੇਕਰ ਉਹ ਬੱਲੇਬਾਜ਼ੀ 'ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਜਿੰਕਯ ਰਹਾਨੇ, ਮਨੀਸ਼ ਪਾਂਡੇ ਜਿਹੇ ਖਿਡਾਰੀਆਂ ਨੂੰ ਲਗਾਤਾਰ ਚੁਣੌਤੀ ਦੇਣੀ ਹੋਵੇਗੀ ਅਤੇ ਜੇਕਰ ਉਨ੍ਹਾਂ ਨੂੰ ਵਿਕਟਕੀਪਰ ਦੇ ਰੂਪ 'ਚ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਧੋਨੀ ਨੂੰ ਟੱਕਰ ਦੇਣੀ ਹੋਵੇਗੀ। ਇਸ ਲਈ ਸ਼ਾਇਦ ਹੀ ਇਹ ਖਿਡਾਰੀ 2019 ਵਿਸ਼ਵ ਕੱਪ ਖੇਡ ਸਕੇ।
ਯੁਵਰਾਜ ਸਿੰਘ
ਕਦੀ ਆਪਣੀ ਧਾਕੜ ਬੱਲੇਬਾਜ਼ੀ ਦੇ ਲਈ ਮਸ਼ਹੂਰ ਯੁਵਰਾਜ ਸਿੰਘ ਦੀ ਉਮਰ ਨੂੰ ਦੇਖਦੇ ਹਏ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਯੁਵਰਾਜ ਛੇਤੀ ਹੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਯੁਵੀ ਅਜੇ 35 ਸਾਲਾਂ ਦੇ ਹਨ ਅਤੇ 2019 ਵਿਸ਼ਵ ਕੱਪ ਤੱਕ 37 ਸਾਲ ਦੇ ਹੋ ਜਾਣਗੇ ਹੋਰ ਤਾਂ ਹੋਰ ਮੌਜੂਦਾ ਸਮੇਂ 'ਚ ਵੀ ਯੁਵਰਾਜ ਸਿੰਘ ਬਹੁਤ ਹੀ ਜ਼ਿਆਦਾ ਖਰਾਬ ਫਾਰਮ ਤੋਂ ਗੁਜ਼ਰ ਰਹੇ ਹਨ, ਉਨ੍ਹਾਂ ਨੂੰ ਲੈ ਕੇ ਚੋਣਕਰਤਾ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਹੁਣ ਭਵਿੱਖ ਦੇ ਬਾਰੇ 'ਚ ਸੋਚ ਰਹੇ ਹਨ। ਅਜਿਹੇ 'ਚ ਯੁਵੀ ਦੇ 2019 ਵਿਸ਼ਵ ਕੱਪ 'ਚ ਟੀਮ 'ਚ ਜਗ੍ਹਾ ਮਿਲਣਾ ਮੁਸ਼ਕਲ ਹੀ ਹੈ।
ਹਰਭਜਨ ਸਿੰਘ
ਟੀਮ ਇੰਡੀਆ ਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੂੰ ਕਾਫੀ ਸਮੇਂ ਤੋਂ ਟੀਮ 'ਚ ਮੌਕਾ ਨਹੀਂ ਮਿਲਿਆ ਅਤੇ ਆਰ. ਅਸ਼ਵਿਨ ਅਤੇ ਜਡੇਜਾ ਜਿਹੇ ਖਿਡਾਰੀਆਂ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ ਹੈ, ਇਸ ਲਈ ਉਨ੍ਹਾਂ ਲਈ 2019 ਦਾ ਇਕ ਰੋਜ਼ਾ ਵਿਸ਼ਵ ਕੱਪ ਖੇਡਣ ਦਾ ਮੌਕਾ ਬਹੁਤ ਹੀ ਘੱਟ ਦਿਖਾਈ ਦਿੰਦਾ ਹੈ।
ਕ੍ਰਿਕਟਰ ਗੌਤਮ ਨੇ ਪੁੱਛਿਆ 'ਗੰਭੀਰ' ਸਵਾਲ, ਆਜ਼ਾਦੀ ਦੇ 70 ਸਾਲ ਬਾਅਦ ਭੁੱਖ ਜ਼ਰੂਰੀ ਜਾਂ ਮੰਦਰ-ਮਸਜਿਦ?
NEXT STORY