ਨਵੀਂ ਦਿੱਲੀ, (ਭਾਸ਼ਾ) ਭਾਰਤ ਦੀਆਂ ਤਜਰਬੇਕਾਰ ਟੇਬਲ ਟੈਨਿਸ ਖਿਡਾਰਨਾਂ ਮਨਿਕਾ ਬੱਤਰਾ ਅਤੇ ਸ਼੍ਰੀਜਾ ਅਕੁਲਾ ਨੇ ਮਕਾਊ ਦੇ ਗਲੈਕਸੀ ਏਰੀਨਾ ਵਿਚ ਆਈਟੀਟੀਐਫ ਵਿਸ਼ਵ ਕੱਪ ਵਿਚ ਕ੍ਰਮਵਾਰ ਚੀਨ ਦੀ ਵਾਂਗ ਮਨਿਊ ਅਤੇ ਸਾਬਕਾ ਚੈਂਪੀਅਨ ਚੇਨ ਮੇਂਗ ਦੇ ਖਿਲਾਫ ਬੁੱਧਵਾਰ ਨੂੰ ਦੂਜੇ ਦੌਰ ਦੇ ਗਰੁੱਪ ਗੇੜ ਵਿੱਚ ਹਾਰ ਕੇ ਬਾਹਰ ਹੋ ਗਈਆਂ। ਵਿਸ਼ਵ ਵਿੱਚ 39ਵੀਂ ਰੈਂਕਿੰਗ ਵਾਲੀ ਸ਼੍ਰੀਜਾ ਮੌਜੂਦਾ ਓਲੰਪਿਕ ਚੈਂਪੀਅਨ ਤੋਂ ਹਾਰ ਗਈ ਅਤੇ ਵਿਸ਼ਵ ਵਿੱਚ ਚੌਥੇ ਨੰਬਰ ਦੀ ਖਿਡਾਰਨ ਨੂੰ 1-3 (4-11, 4-11 15-13 2-11) ਨਾਲ ਹਾਰ ਝੱਲਣੀ ਪਈ।
ਉਹ ਗਰੁੱਪ ਚਾਰ ਵਿੱਚ ਮੇਂਗ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਮਨਿਕਾ ਵੀ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਤੋਂ 0-4 (6-11 4-11 9-11 4-11) ਨਾਲ ਹਾਰ ਕੇ ਦੂਜੇ ਸਥਾਨ 'ਤੇ ਰਹੀ। ਦੋਵੇਂ ਭਾਰਤੀ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਪਣੇ ਪਹਿਲੇ ਦੌਰ ਦੇ ਗਰੁੱਪ ਗੇੜ ਦੇ ਮੈਚ ਜਿੱਤੇ ਸਨ। ਪੁਰਸ਼ਾਂ ਅਤੇ ਔਰਤਾਂ ਦੇ ਸਿੰਗਲ ਵਰਗ ਵਿੱਚ 16-16 ਗਰੁੱਪ ਹਨ। ਗਰੁੱਪ ਪੜਾਅ ਵਿੱਚ ਚਾਰ ਮੈਚ ਹੁੰਦੇ ਹਨ। ਜਿੱਤਾਂ ਅਤੇ ਹਾਰਾਂ ਦਾ ਅਨੁਪਾਤ ਅੰਤਿਮ ਦਰਜਾਬੰਦੀ ਨਿਰਧਾਰਤ ਕਰਦਾ ਹੈ। ਇਸ ਰੈਂਕਿੰਗ ਦੇ ਆਧਾਰ 'ਤੇ ਖਿਡਾਰੀ ਨਾਕਆਊਟ ਦੌਰ 'ਚ ਜਗ੍ਹਾ ਬਣਾ ਲੈਂਦੇ ਹਨ।
ਸ਼ਾਹਰੁਖ ਖਾਨ ਨੂੰ ਮਿਲੇ ਜਾਇਸਵਾਲ, ਪ੍ਰਸ਼ੰਸਕਾਂ ਨੇ ਲਿਖਿਆ- ਛੋਟੇ ਸ਼ਹਿਰ ਦਾ ਮੁੰਡਾ ਸੁਫ਼ਨੇ ਪੂਰੇ ਕਰ ਰਿਹੈ
NEXT STORY