ਸਪੋਰਟਸ ਡੈਸਕ- ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਕੁਝ ਲੋਕਾਂ ਲਈ ਉਮਰ ਸਿਰਫ਼ ਨੰਬਰ ਹੈ ਭਾਵ ਕਿ ਉਹ ਜ਼ਿਆਦਾ ਉਮਰ ਹੋਣ ਦੇ ਬਾਅਦ ਵੀ ਬਿਲਕੁਲ ਫਿੱਟ ਤੇ ਫੁਰਤੀਲੇ ਹਨ । ਇਹ ਗੱਲ ਸੈਨ ਡੀਆਗੋ ਸੀਨੀਅਰ ਵੁਮਨ ਬਾਸਕਟਬਾਲ ਐਸੋਸੀਏਸ਼ਨ ਨਾਲ ਜੁੜੀਆਂ 75 ਮਹਿਲਾਵਾਂ 'ਤੇ ਸਹੀ ਬੈਠਦੀ ਹੈ। ਇਹ ਮਹਿਲਾਵਾਂ 13 ਟੀਮਾਂ ਲਈ ਖੇਡਦੀਆਂ ਹਨ। ਇਨ੍ਹਾਂ 'ਚੋਂ ਇਕ 92 ਸਾਲਾਂ ਦੀ ਮਾਰਜ ਕਾਰਲ ਹੈ। ਉਨ੍ਹਾਂ ਦੀ ਤਰ੍ਹਾਂ ਹੀ 80-90 ਸਾਲਾਂ ਦੀਆਂ ਬਜ਼ੁਰਗ ਮਹਿਲਾਵਾਂ ਬਾਸਕਟਬਾਲ 'ਤੇ ਯੁਵਾ ਫ਼ੁਰਤੀਲੇ ਖਿਡਾਰੀਆਂ ਦੀ ਤਰ੍ਹਾਂ ਟੁੱਟ ਪੈਂਦੀਆਂ ਹਨ।
ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ਪਿਛਲੇ 6 ਦਿਨਾਂ 'ਚ ਤੀਜੀ ਵਾਰ ਮਿਲੀ ਜਾਨੋ ਮਾਰਨ ਦੀ ਧਮਕੀ
ਹਰ ਸਾਲ ਸੈਨ ਡੀਆਗੋ ਸੀਨੀਅਰ ਗੇਮਸ ਇਵੈਂਟ 'ਚ ਇਨ੍ਹਾਂ ਦਾ ਹੌਸਲਾ ਦੇਖਦੇ ਹੀ ਬਣਦਾ ਹੈ, ਕਾਰਲ ਦੀ ਟੀਮ ਸਪਲੈਸ਼ ਦੀ ਟ੍ਰੇਨਿੰਗ ਕੋਚ ਕੁਮਿੰਗਸ ਦਸਦੀ ਹੈ, 'ਇਨ੍ਹਾਂ ਨੂੰ ਬਜ਼ੁਰਗ ਮਹਿਲਾਵਾਂ ਨਾ ਸਮਝੋ, ਇਹ ਅਸਲ 'ਚ ਸੀਨੀਅਰ ਐਥਲੀਟ ਹਨ। ਇਹ ਇਸ ਉਮਰ 'ਚ ਵੀ ਸਿੱਖਣ ਲਈ ਪੂਰੀ ਤਰ੍ਹਾਂ ਸਮਰਪਿਤ ਰਹਿਦੀਆਂ ਹਨ। ਲੀਗ 'ਚ ਸਭ ਤੋਂ ਉਮਰਦਰਾਜ਼ 95 ਸਾਲਾਂ ਦੀ ਹੈ, ਹਾਲ ਹੀ 'ਚ ਉਹ ਸਰਜਰੀ ਤੋਂ ਰਿਕਵਰ ਹੋਈ ਹੈ।' ਕੁਮਿੰਗਸ ਦਸਦੀ ਹੈ, 'ਇਕ ਵਾਰ ਮੈਂ ਪ੍ਰੈਕਟਿਸ ਲਈ ਨਹੀਂ ਪੁੱਜ ਸਕੀ ਸੀ, ਉਦੋਂ 80 ਸਾਲਾ ਇਕ ਪਲੇਅਰ ਨੇ ਮੈਨੂੰ ਬੁਰੀ ਤਰ੍ਹਾਂ ਨਾਲ ਫਿੱਟਕਾਰ ਲਾਈ ਸੀ।' ਕਾਰਲ ਦਸਦੀ ਹੈ ਕਿ ਉਸ ਦੀਆਂ ਕਈ ਸਹੇਲੀਆਂ ਦਾ ਦਿਹਾਂਤ ਹੋ ਗਿਆ ਹੈ। ਬੱਚੇ ਜ਼ਿੰਮੇਵਾਰੀਆਂ 'ਚ ਉਲਝੇ ਹਨ। ਅਜਿਹੇ 'ਚ ਇਹ ਲੀਗ ਸਾਡੇ ਵਾਂਗ ਮਹਿਲਾਵਾਂ ਨੂੰ ਫਿੱਟ ਰਹਿਣ ਦੇ ਨਾਲ ਇਕੱਲਾਪਨ ਦੂਰ ਕਰਨ 'ਚ ਵੀ ਮਦਦਗਾਰ ਹੈ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਰਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs NZ : ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਗਿਆ ਪਹਿਲਾ ਟੈਸਟ ਡਰਾਅ
NEXT STORY