ਨਵੀਂ ਦਿੱਲੀ— ਆਈ.ਪੀ.ਐੱਲ. 2018 ਨੂੰ ਸ਼ੁਰੂ ਹੋਣ 'ਚ ਕੁਝ ਦਿਨ ਬਚੇ ਹਨ। ਜਨਵਰੀ 27, 28 ਨੂੰ ਹੋਈ ਨਿਲਾਮੀ 'ਚ ਫ੍ਰੈਚਾਇਜ਼ੀਆਂ ਨੇ ਆਪਣੀਆਂ ਟੀਮਾਂ ਨੂੰ ਮਜ਼ਬੂਤੀ ਦੇਣ ਲਈ ਜ਼ਿਆਦਾ ਪੈਸੇ ਖਰਚ ਕੀਤ। ਕੁਝ ਟੀਮਾਂ ਨੇ ਤਾਂ ਆਪਣੇ ਕਪਤਾਨਾਂ ਦੇ ਨਾਂ ਵੀ ਐਲਾਨ ਕਰ ਦਿੱਤੇ ਹਨ। ਆਈ.ਪੀ.ਐੱਲ. ਦੇ ਹੁਣ ਤੱਕ 10 ਸੀਜ਼ਨ ਹੋ ਚੁੱਕੇ ਹਨ। ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਟੂਰਨਾਮੈਂਟ 'ਚ ਗੇਂਦਬਾਜ਼ਾਂ ਨੇ ਵੀ ਵਧ-ਚੜਕੇ ਭੂਮਿਕਾ ਨਿਭਾਈ ਹੈ। ਅਕਸਰ ਆਈ.ਪੀ.ਐੱਲ 'ਚ ਸਭ ਤੋਂ ਵੱਧ ਛੱਕੇ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੇ ਬਾਰੇ 'ਚ ਗੱਲਬਾਤ ਹੁੰਦੀ ਰਹਿੰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਪੰਡ ਗੇਂਦਬਾਜ਼ਾਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਨੇ ਆਈ.ਪੀ.ਐੱਲ. ਇਤਿਹਾਸ 'ਚ ਸਭ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ।
1. ਲੁਸਿਥ ਮਲਿੰਗਾ
ਸ਼੍ਰੀਲੰਕਾ ਟੀਮ ਦਾ ਖਿਡਾਰੀ ਲਸਿਥ ਮਲਿੰਗਾ ਸਾਲ 2009 ਤੋਂ ਹੀ ਆਈ.ਪੀ.ਐੱਲ. 'ਚ ਮੁੰਬਈ ਇੰਡੀਅਨਸ ਟੀਮ ਵਲੋਂ ਖੇਡ ਰਿਹਾ ਹੈ। ਸਾਲ 2016 'ਚ ਉਸ ਦੇ ਸੱਟ ਲੱਗਣ ਕਾਰਨ ਉਹ ਨਹੀਂ ਖੇਡ ਸਕਿਆ। ਪਰ ਇਸ ਤੋਂ ਬਾਵਜੂਦ ਉਹ ਆਈ.ਪੀ.ਐੱਲ. 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਪਹਿਲਾਂ ਗੇਂਦਬਾਜ਼ ਹੈ। ਉਸ ਨੇ ਹੁਣ ਤੱਕ 110 ਮੈਚਾਂ 'ਚ 19.01 ਦੀ ਬਿਹਤਰੀਨ ਔਸਤ ਨਾਲ 154 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਇਸ ਦਾ ਇਕਾਨਮੀ ਰੇਟ 6.86 ਦਾ ਰਿਹਾ ਹੈ।

2. ਅਮਿਤ ਮਿਸ਼ਰਾ
ਭਾਰਤੀ ਟੀਮ ਦੇ ਅਮਿਤ ਮਿਸ਼ਰਾ ਸਾਲ 2008 ਤੋਂ ਹੀ ਆਈ.ਪੀ.ਐੱਲ. ਦਾ ਹਿੱਸਾ ਹੈ। ਉਹ ਹੁਣ ਤੱਕ ਡੇਕੱਨ ਚਾਰਜ਼ਸ ਡੇਇਰਡੇਵਿਲਸ ਅਤੇ ਸਨਰਾਇਜ਼ਰਸ ਹੈਦਰਾਬਾਦ ਵਲੋਂ ਖੇਡ ਚੁੱਕਾ ਹੈ। ਨਾਲ ਹੀ ਉਹ ਆਈ.ਪੀ.ਐੱਲ. 'ਚ ਸਭ ਤੋਂ ਵੱਧ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹੈ। ਉਹ ਹੁਣ ਤੱਕ ਕੁਲ 126 ਮੈਚਾਂ 'ਚ 24.33 ਦੀ ਔਸਤ ਨਾਲ 134 ਵਿਕਟਾਂ ਆਪਣੇ ਨਾਂ ਕਰ ਚੁੱਕਾ ਹੈ। ਮਿਸ਼ਰਾ ਨੇ ਇਸ ਇਸ ਦੌਰਾਨ 7.41 ਦੀ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ ਹਨ। ਜੋ ਟੀ-20 ਕ੍ਰਿਕਟ ਦੇ ਹਿਸਾਬ ਨਾਲ ਖਰਾਬ ਨਹੀਂ ਹਨ।

3. ਹਰਭਜਨ ਸਿੰਘ
ਹਰਭਜਨ ਸਿੰਘ ਸਾਲ 2008 ਤੋਂ ਹੀ ਆਈ.ਪੀ.ਐੱਲ. 'ਚ ਮੁੰਬਈ ਇੰਡੀਅਨਸ ਟੀਮ ਦਾ ਹਿੱਸਾ ਰਿਹਾ ਹੈ। ਇਸ ਦੌਰਾਨ ਉਸ ਨੇ ਮੁੰਬਈ ਇੰਡੀਅਨਸ ਟੀਮ ਦੀ ਕਪਤਾਨੀ ਵੀ ਸੰਭਾਲੀ ਹੈ। ਹਰਭਜਨ ਨੇ ਹੁਣ ਤੱਕ 136 ਮੈਚਾਂ 'ਚ 127 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਉਸ ਦੀ ਗੇਂਦਬਾਜ਼ੀ ਦੀ ਔਸਤ 26.65 ਦੀ ਰਹੀ ਹੈ। ਇਸ ਦੇ ਨਾਲ ਹੀ ਇਸ ਦਾ ਇਕਾਨਮੀ ਰੇਟ 6.95 ਦਾ ਰਿਹਾ ਹੈ। ਹਰਭਜਨ ਦਾ ਆਈ.ਪੀ.ਐੱਲ. 'ਚ ਸਭ ਤੋਂ ਬਿਹਤਰੀਨ ਗੇਂਦਬਾਜ਼ੀ 5/18 ਹੈ।

4 ਪੀਯੂਸ਼ ਚਾਵਲਾ
ਭਾਰਤੀ ਟੀਮ ਤੋਂ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਸਪਿਨ ਗੇਂਦਬਾਜ਼ ਪੀਯੂਸ਼ ਚਾਵਲਾ ਸਾਲ 2008 ਤੋਂ ਹੀ ਆਈ.ਪੀ.ਐੱਲ. 'ਚ ਕਿੰਗਸ ਇਲੈਵਨ ਪੰਜਾਬ ਅਤੇ ਕੋਲਕਾਤਾ ਵਲੋਂ ਖੇਡ ਰਿਹਾ ਹੈ। ਇਸ ਦੌਰਾਨ ਉਸ ਨੇ 129 ਮੈਚਾਂ 'ਚ 126 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਇਸ ਦਾ ਗੇਂਦਬਾਜ਼ੀ ਦੀ ਔਸਤ 25.88 ਰਿਹਾ ਹੈ। ਇਕਾਨਮੀ ਰੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ 'ਚ ਪੀਯੂਸ਼ ਚਾਵਲਾ ਕੁਝ ਹੱਦ ਤੱਕ ਸਫਲ ਰਹੇ ਹਨ ਅਤੇ ਉਸ ਨੇ 7.63 ਪ੍ਰਤੀ ਓਵਰ ਦਿੱਤੀਆਂ ਹਨ। ਉਸ ਦਾ ਬਿਹਤਰੀਨ ਪ੍ਰਧਰਸ਼ਨ 4/22 ਰਿਹਾ ਹੈ।

5. ਡ੍ਰਵੇਨ ਬ੍ਰਾਵੋ
ਵੈਸਟਇੰਡੀਜ਼ ਟੀਮ ਦੇ ਹਰਫਨਮੌਲਾ ਖਿਡਾਰੀ ਡ੍ਰਵੇਨ ਬ੍ਰਾਵੋ ਪਿਛਲੇ ਕੁਝ ਸਾਲਾਂ ਤੋਂ ਆਈ.ਪੀ.ਐੱਲ. 'ਚ ਗੇਂਦਬਾਜ਼ੀ ਦੇ ਦਮ 'ਤੇ ਕਾਫੀ ਚਮਕ ਰਿਹਾ ਹੈ। ਬ੍ਰਾਵੋ ਸਾਲ 2008 ਤੋਂ ਹੀ ਆਈ.ਪੀ.ਐੱਲ. 'ਚ ਖੇਡ ਰਿਹਾ ਹੈ। ਉਹ ਹੁਣ ਤੱਕ 106 ਮੈਚਾਂ 'ਚ 122 ਵਿਕਟਾਂ ਲੈ ਚੁੱਕਾ ਹੈ ਅਤੇ ਉਸ ਦਾ ਗੇਂਦਬਾਜ਼ੀ ਔਸਤ 22.58 ਦਾ ਰਿਹਾ ਹੈ। ਇਸ ਹਿਸਾਬ ਨਾਲ ਉਹ ਅਮਿਤ ਮਿਸ਼ਰਾ ਦੇ ਪਿੱਛੇ ਲੱਗ ਰਿਹਾ ਹੈ। ਬ੍ਰਾਵੋ ਚੇਨਈ ਸੁਪਰ ਕਿੰਗਜ਼, ਗੁਜਰਾਤ ਅਤੇ ਮੁੰਬਈ ਵਲੋਂ ਖੇਡਿਆ ਹੈ। ਉਸ ਦਾ ਸਭ ਤੋਂ ਵਧੀਆ ਗੇਂਦਬਾਜ਼ੀ ਪ੍ਰਦਰਸ਼ਨ 4/22 ਰਿਹਾ ਹੈ।

ਕਦੇ ਇਕ ਮੈਚ ਖੇਡਣ ਲਈ ਭਾਰਤੀ ਕ੍ਰਿਕਟਰਾਂ ਨੂੰ ਮਿਲਦੇ ਸਨ 250 ਰੁਪਏ, ਹੁਣ ਮਿਲਦੇ ਨੇ ਕਰੋੜਾਂ
NEXT STORY