ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਐਤਵਾਰ ਨੂੰ ਪੰਜ ਵਨਡੇ ਮੈਚਾਂ ਦੀ ਸੀਰੀਜ਼ ਸ਼ੁਰੂ ਹੋਣ ਵਾਲੀ ਹੈ। ਦੋਨਾਂ ਟੀਮਾਂ ਵਿਚ ਕਈ ਅਜਿਹੇ ਸਟਾਰ ਖਿਡਾਰੀ ਹਨ ਜੋ ਮੈਚ ਨੂੰ ਆਪਣੇ ਦਮ ਉੱਤੇ ਪਲਟ ਸਕਦੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਸੀਰੀਜ਼ ਰੋਮਾਂਚਕ ਹੋਵੇਗੀ। ਪਰ ਇਸ ਵਾਰ ਭਾਰਤੀ ਟੀਮ ਨੂੰ ਆਸਟਰੇਲੀਆ ਦੇ ਇਨ੍ਹਾਂ ਪੰਜ ਖਿਡਾਰੀਆਂ ਤੋਂ ਵਨਡੇ ਸੀਰੀਜ਼ ਵਿਚ ਖ਼ਤਰਾ ਹੋ ਸਕਦਾ ਹੈ।
ਡੇਵਿਡ ਵਾਰਨਰ
ਆਸਟਰੇਲੀਆ ਦੇ ਧਮਾਕੇਦਾਰ ਓਪਨਰ ਡੇਵਿਡ ਵਾਰਨਰ ਨੂੰ ਭਾਰਤੀ ਪਿੱਚਾਂ ਉੱਤੇ ਬੱਲੇਬਾਜੀ ਕਰਨਾ ਪਸੰਦ ਹੈ। ਉਹ ਇੱਥੇ ਬਿਨਾਂ ਦਬਾਅ ਦੇ ਵੱਡੀ ਪਾਰੀਆਂ ਖੇਡ ਲੈਂਦੇ ਹਨ। ਟੀਮ ਨੂੰ ਤੇਜ਼ ਸ਼ੁਰੂਆਤ ਦਿੰਦੇ ਹਨ। ਲੈਅ ਵਿਚ ਆ ਗਏ ਤਾਂ ਭਾਰਤੀ ਟੀਮ ਲਈ ਮੁਸ਼ਕਲ ਖੜ੍ਹੀਆਂ ਕਰ ਸਕਦੇ ਹਨ। ਆਈ.ਪੀ.ਐਲ. ਵਿਚ ਖੇਡਣ ਦਾ ਕਾਫੀ ਤਜ਼ਰਬਾ ਵੀ ਹੈ। ਟੀ-20 ਦੀ ਸ਼ੈਲੀ ਵਿਚ ਵਨਡੇ ਵਿਚ ਦੌੜਾਂ ਬਣਾਉਣ ਵਿਚ ਅੱਗੇ ਹਨ। 96 ਵਨਡੇ ਵਿਚ 44.72 ਦੀ ਔਸਤ ਨਾਲ 4025 ਦੌੜਾਂ ਬਣਾਈਆਂ ਹਨ। ਸਭ ਤੋਂ ਜ਼ਿਆਦਾ ਸਕੋਰ 179 ਹੈ।
ਸਟੀਵ ਸਮਿਥ
ਹਰ ਟੀਮ ਵਿਚ ਇਕ ਖਿਡਾਰੀ ਅਜਿਹਾ ਹੁੰਦਾ ਹੈ ਜੋ ਟੀਮ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਭਾਰਤੀ ਟੀਮ ਵਿਚ ਜਿਵੇਂ ਵਿਰਾਟ ਕੋਹਲੀ ਹਨ ਠੀਕ ਉਸੀ ਤਰ੍ਹਾਂ ਵਿਸ਼ਵ ਪੱਧਰ 'ਤੇ ਬੱਲੇਬਾਜ ਸਮਿਥ ਕੰਗਾਰੂ ਟੀਮ ਦੀ ਨੀਂਹ ਹਨ। ਭਾਰਤ ਖਿਲਾਫ ਸਮਿਥ ਹਮੇਸ਼ਾ ਦੌੜਾਂ ਬਣਾਉਂਦੇ ਹਨ। ਟੈਸਟ ਅਤੇ ਵਨਡੇ ਦੇ ਇਲਾਵਾ ਟੀ-20 ਵਿਚ ਵੀ ਬਿਹਤਰ ਬੱਲੇਬਾਜੀ ਕਰਦੇ ਹਨ। ਦਬਾਅ ਵਿਚ ਬਿਹਤਰ ਪ੍ਰਦਰਸ਼ਨ ਕਰਦੇ ਹਨ।
ਗਲੇਨ ਮੈਕਸਵੇਲ
ਭਾਰਤੀ ਪਿੱਚਾਂ ਉੱਤੇ ਗਲੇਨ ਮੈਕਸਵੇਲ ਸਭ ਤੋਂ ਧਮਾਕੇਦਾਰ ਬੱਲੇਬਾਜ ਹਨ। ਮੈਕਸਵੇਲ ਦੁਨੀਆ ਦੀ ਕਿਸੇ ਵੀ ਪਿਚ ਉੱਤੇ ਤਾਬੜ-ਤੋੜ ਬੱਲੇਬਾਜੀ ਕਰਨ ਵਿਚ ਸਮਰਥਾਵਾਨ ਹਨ। ਭਾਰਤੀ ਪਿੱਚਾਂ ਉੱਤੇ ਆਈ.ਪੀ.ਐਲ. ਵਿਚ ਉਨ੍ਹਾਂ ਦੀ ਤੂਫਾਨੀ ਬੱਲੇਬਾਜੀ ਕ੍ਰਿਕਟ ਪ੍ਰੇਮੀਆਂ ਵਿਚਾਲੇ ਚਰਚਾ ਦਾ ਵਿਸ਼ਾ ਰਹੀ ਹੈ। ਵਿਰਾਟ ਕੋਹਲੀ ਐਂਡ ਕੰਪਨੀ ਲਈ ਵਨਡੇ ਸੀਰੀਜ ਦੇ ਹਰ ਮੈਚ ਵਿਚ ਮੈਕਸਵੇਲ ਇਕ ਕੜੀ ਚੁਣੌਤੀ ਹੋਣਗੇ।
ਮਿਸ਼ੇਲ ਸਟਾਰਕ
ਮਿਸ਼ੇਲ ਸਟਾਰਕ ਦੀ ਗੈਰ ਹਾਜ਼ਰੀ ਵਿਚ ਕੰਗਾਰੂ ਟੀਮ ਦਾ ਇਹ ਤੇਜ ਗੇਂਦਬਾਜ ਨਵੀਂ ਗੇਂਦ ਨਾਲ ਭਾਰਤੀ ਟੀਮ ਲਈ ਖਤਰਨਾਕ ਹੋ ਸਕਦਾ ਹੈ। ਕਮਿੰਸ ਦੀ ਗੇਂਦ ਪਿਚ ਹੋਣ ਦੇ ਬਾਅਦ ਤੇਜੀ ਨਾਲ ਵਿਕਟ ਵੱਲ ਨਿਕਲਦੀ ਹੈ।ਭਾਰਤੀ ਟੀਮ ਦੇ ਓਪਨਰਾਂ ਲਈ ਕਮਿੰਸ ਮੁਸ਼ਕਲ ਖੜ੍ਹੀ ਕਰ ਸਕਦੇ ਹਨ। ਤੇਜ ਆਊਟ ਸਵਿੰਗ ਵਿਚ ਇਹ ਵਿਰਾਟ ਕੋਹਲੀ ਵਰਗੇ ਬੱਲੇਬਾਜ਼ ਨੂੰ ਵੀ ਆਊਟ ਕਰ ਸਕਦੇ ਹਨ।31 ਵਨਡੇ ਵਿਚ 53 ਵਿਕਟਾਂ ਹਾਸਲ ਕਰ ਚੁੱਕੇ ਹਨ।
ਡਾਇਨਾਮੋਜ਼ ਨੇ ਨੀਦਰਲੈਂਡ ਦੇ ਸਟ੍ਰਾਈਕਰ ਲੁਮੂ ਨਾਲ ਕੀਤਾ ਕਰਾਰ
NEXT STORY