ਨਵੀਂ ਦਿੱਲੀ : ਮੌਜੂਦਾ ਆਈਪੀਐਲ 2023 ਵਿੱਚ ਕੁਮੈਂਟਰੀ ਕਰ ਰਹੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਕੈਸ਼-ਰਿਚ ਲੀਗ ਦੇ ਪਹਿਲੇ ਹਫ਼ਤੇ ਦੇ ਦੌਰਾਨ ਕੋਵਿਡ-19 ਟੈਸਟ 'ਚ ਪਾਜ਼ੇਟਿਵ ਪਾਏ ਗਏ ਹਨ। ਇਸ 45 ਸਾਲਾ ਖੇਡ ਹਸਤੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਸਿਹਤ ਬਾਰੇ ਇੱਕ ਅਪਡੇਟ ਜਾਰੀ ਕੀਤੀ ਅਤੇ ਕਿਹਾ ਕਿ ਉਸ ਵਿੱਚ ਹਲਕੇ ਲੱਛਣ ਹਨ ਅਤੇ ਉਹ ਕੁਝ ਦਿਨਾਂ ਲਈ ਕੁਮੈਂਟਰੀ ਡਿਊਟੀ ਤੋਂ ਦੂਰ ਰਹਿਣਗੇ।
ਚੋਪੜਾ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ, 'ਕੋਵਿਡ ਨੇ ਫੜਿਆ ਤੇ ਬੋਲਡ ਕੀਤਾ। ਉਸ ਨੇ ਅੱਗੇ ਕਿਹਾ, "ਕੁਝ ਦਿਨਾਂ ਲਈ ਕੁਮੈਂਟਰੀ ਡਿਊਟੀ ਤੋਂ ਦੂਰ ਰਹਾਂਗਾ, ਮਜ਼ਬੂਤ ਵਾਪਸੀ ਦੀ ਉਮੀਦ ਹੈ।" ਸਿਰਫ ਕੁਮੈਂਟਰੀ ਹੀ ਨਹੀਂ ਸਾਬਕਾ ਕ੍ਰਿਕਟਰ ਹੋਰ ਸ਼ੋਅਜ਼ 'ਚ ਵੀ ਸ਼ਾਮਲ ਹਨ। ਇਸ ਲਈ ਆਯੋਜਕ ਅਤੇ ਪ੍ਰਸਾਰਕ ਇਸ 'ਚ ਸ਼ਾਮਲ ਹਰੇਕ ਵਿਅਕਤੀ ਦੀ ਸੁਰੱਖਿਆ 'ਤੇ ਨੇੜਿਓਂ ਨਜ਼ਰ ਰੱਖਣਗੇ।
ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਨੇ ਰਚਿਆ ਇਤਿਹਾਸ, IPL 'ਚ ਇਹ ਕਰਿਸ਼ਮਾ ਕਰਨ ਵਾਲੇ 7ਵੇਂ ਕ੍ਰਿਕਟਰ ਬਣੇ
ਖਾਸ ਤੌਰ 'ਤੇ ਆਈਪੀਐਲ ਦੇ ਪਿਛਲੇ ਕੁਝ ਸੀਜ਼ਨ ਕੋਰੋਨਾ ਵਾਇਰਸ ਦੁਆਰਾ ਪ੍ਰਭਾਵਿਤ ਹੋਏ ਸਨ, ਜਿਸ ਨੇ ਆਯੋਜਕਾਂ ਨੂੰ ਬਾਇਓ-ਬਬਲ ਬਣਾਉਣ ਅਤੇ ਇਸ ਨੂੰ ਸੁਰੱਖਿਅਤ ਸਥਾਨਾਂ 'ਤੇ ਰੱਖਣ ਲਈ ਮਜ਼ਬੂਰ ਕੀਤਾ ਹੈ। ਸਥਿਤੀ ਆਮ ਵਾਂਗ ਵਾਪਸ ਆਉਂਦੇ ਹੀ ਲੀਗ ਇਸ ਸੀਜ਼ਨ ਤੋਂ ਆਪਣੇ ਰਵਾਇਤੀ ਹੋਮ ਅਤੇ ਅਵੇ ਫਾਰਮੈਟ ਵਿੱਚ ਵਾਪਸ ਆ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਗੌਰਤਲਬ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਮੰਗਲਵਾਰ ਨੂੰ ਅਪਡੇਟ ਕੀਤੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੁੱਲ 3,038 ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਐਕਟਿਵ ਕੇਸ ਵਧ ਕੇ 21,179 ਹੋ ਗਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਚਾਰਲਸਟਨ ਓਪਨ : ਸਵਿਤੋਲਿਨਾ ਨੂੰ ਪੁਤਿਨਤਸੇਵਾ ਦੇ ਹੱਥੋਂ ਹਾਰ ਦਾ ਕਰਨਾ ਪਿਆ ਸਾਹਮਣਾ
NEXT STORY