ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਐੱਚ.ਐੱਸ.ਪ੍ਰਣਯ ਲਗਾਤਾਰ ਦੂਜੇ ਸਾਲ ਅਰਜੁਨ ਐਵਾਰਡ ਲਈ ਨਾਮਜ਼ਦ ਨਹੀਂ ਕੀਤੇ ਜਾਣ ਨਾਲ ਗ਼ੁੱਸੇ ’ਚ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਨੇ ਉਨ੍ਹਾਂ ਨੂੰ ਘੱਟ ਉਪਲਬੱਧੀ ਵਾਲੇ ਖਿਡਾਰੀਆਂ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਬੀ. ਏ. ਆਈ. ਨੇ ਮੰਗਲਵਾਰ ਨੂੰ ਸਾਤਵਿਕਸਾਈਰਾਜ ਰੇਂਕੀਰੇੱਡੀ ਅਤੇ ਚਿਰਾਗ ਸ਼ੇੱਟੀ ਦੀ ਡਬਲਜ਼ ਜੋੜੀ ਅਤੇ ਪੁਰਖ ਸਿੰਗਲ ਖਿਡਾਰੀ ਸਮੀਰ ਵਰਮਾ ਨੇ ਨਾਂ ਦੀ ਸਿਫਾਰਿਸ਼ ਇਸ ਐਵਾਰਡ ਲਈ ਕੀਤੀ ਸੀ। ਪ੍ਰਣਯ ਨੇ ਆਪਣੀ ਨਰਾਜ਼ਗੀ ਟਵਿਟਰ ’ਤੇ ਜ਼ਾਹਿਰ ਕੀਤੀ। ਉਨ੍ਹਾਂ ਨੇ ਲਿਖਿਆ, ‘‘ਅਰਜੁਨ ਐਵਾਰਡ ਲਈ ਉਹੀ ਪੁਰਾਣੀ ਚੀਜ਼। ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਚੈਂਪੀਅਨਸ਼ਿਪ ’ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਦੇ ਨਾਂ ਦੀ ਸਿਫਾਰਿਸ਼ ਸੰਘ ਦੁਆਰਾ ਨਹੀਂ ਕੀਤੀ ਗਈ ਜਦ ਕਿ ਜੋ ਖਿਡਾਰੀ ਇਨ੍ਹਾਂ ਦੋਵਾਂ ਵੱਡੇ ਮੁਕਾਬਲਿਆਂ ’ਚ ਨਹੀਂ ਸਨ, ਉਸ ਦੇ ਨਾਂ ਦੀ ਸਿਫਰਿਸ਼ ਕੀਤੀ ਗਈ ਹੈ। ਵਾਹ।ਇਨ੍ਹਾਂ ਤਿੰਨ ਨਾਮਜ਼ਦ ’ਚੋਂ ਸਾਤਵਿਕ-ਚਿਰਾਗ ਦੀ ਜੋੜੀ ਨੇ 2018 ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਤਮਗਾ ਜਿਤਿਆ ਸੀ ਪਰ ਸਮੀਰ ਕਦੇ ਵੀ ਇਸ ’ਚ ਨਹੀਂ ਖੇਡੇ ਹਨ।
ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ’ਚ ਇਸ ਇੰਗਲਿਸ਼ ਖਿਡਾਰੀ ਦੇ ਖੇਡਣ ਦੀ ਸੰਭਾਵਨਾ ਘੱਟ
NEXT STORY