ਸਪੋਰਟਸ ਡੈਸਕ : ਅੱਜ ਸਭ ਦੀਆਂ ਨਜ਼ਰਾਂ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਮੈਚ 'ਤੇ ਹਨ। ਜਦੋਂ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਤਾਂ ਸਭ ਨੂੰ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦੀ ਉਡੀਕ ਸੀ। ਕੋਹਲੀ, ਜੋ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਦੀ ਬਰਾਬਰੀ ਕਰਨ ਤੋਂ ਸਿਰਫ਼ ਇਕ ਸੈਂਚੁਰੀ ਪਿੱਛੇ ਹੈ। ਦਰਸ਼ਕਾਂ ਨੂੰ ਉਮੀਦ ਸੀ ਕਿ ਕੋਹਲੀ ਅੱਜ ਸੈਂਕੜਾ ਬਣਾ ਕੇ ਸਚਿਨ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ। ਪਰ ਭਾਰਤ ਵੱਲੋਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਨੇ ਸਚਿਨ ਦੇ ਰਿਕਾਰਡ ਦੀ ਬਰਾਬਰੀ ਕਰ ਤਾਂ ਲਈ, ਪਰ ਇਹ ਬਰਾਬਰੀ ਸੈਂਕੜਿਆਂ ਦੇ ਰਿਕਾਰਡ ਦੀ ਨਹੀਂ, ਸਗੋਂ ਇਕ ਹੋਰ ਰਿਕਾਰਡ 'ਚ ਸੀ।
ਅਸਲ 'ਚ ਇਸ ਮੈਚ 'ਚ ਕੋਹਲੀ ਨੇ 8 ਗੇਂਦਾ ਖੇਡੀਆਂ ਤੇ ਬਿਨਾਂ ਖਾਤਾ ਖੋਲ੍ਹੇ 0 'ਤੇ ਆਉਟ ਹੋ ਗਿਆ। ਉਹ ਇਸ ਤਰ੍ਹਾਂ ਬਿਨਾਂ ਖਾਤਾ ਖੋਲ੍ਹੇ ਆਉਟ ਹੋਣ ਦੇ ਰਿਕਾਰਡ 'ਚ ਸਚਿਨ ਦੇ ਬਰਾਬਰ ਪਹੁੰਚ ਗਿਆ। ਸਚਿਨ ਆਪਣੇ ਕ੍ਰਿਕਟ ਦੇ ਪੂਰੇ ਕਰੀਅਰ ਦੀਆਂ 782 ਪਾਰੀਆਂ 'ਚ 34 ਵਾਰ 0 'ਤੇ ਆਉਟ ਹੋਇਆ ਸੀ, ਜਦ ਕਿ ਕੋਹਲੀ 569 ਪਾਰੀਆਂ 'ਚ ਹੀ 34 ਵਾਰ 0 'ਤੇ ਆਉਟ ਹੋ ਚੁੱਕਾ ਹੈ। ਇਸ ਮਾਮਲੇ 'ਚ ਸਾਬਕਾ ਭਾਰਤੀ ਧਮਾਕੇਦਾਰ ਓਪਨਰ ਵਰਿੰਦਰ ਸਹਿਵਾਗ ਦਾ ਨਾਂ ਵੀ ਹੈ, ਜੋ ਆਪਣੇ ਕਰੀਅਰ ਦੀਆਂ 471 ਅੰਤਰਰਾਸ਼ਟਰੀ ਪਾਰੀਆਂ 'ਚ 31 ਵਾਰ 0 'ਤੇ ਆਉਟ ਹੋਇਆ ਸੀ।
ਜੇਕਰ ਗੱਲ ਵਿਸ਼ਵ ਕੱਪ ਦੀ ਕਰੀਏ ਤਾਂ ਆਪਣੇ ਵਿਸ਼ਵ ਕੱਪ ਕਰੀਅਰ 'ਚ ਕੋਹਲੀ ਵਿਸ਼ਵ ਕੱਪ 'ਚ ਪਹਿਲੀ ਵਾਰ 0 'ਤੇ ਆਉਟ ਹੋਇਆ ਹੈ। ਇਸ ਤੋਂ ਪਹਿਲਾਂ ਉਸ ਦਾ ਵਿਸ਼ਵ ਕੱਪ 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਸ ਦੀਆਂ ਵਿਸ਼ਵ ਕੱਪ 'ਚ ਹੁਣ ਤੱਕ 32 ਪਾਰੀਆਂ 'ਚ 53 ਤੋਂ ਵੱਧ ਦੀ ਔਸਤ ਨਾਲ 1384 ਦੌੜਾਂ ਹਨ। ਵਿਸ਼ਵ ਕੱਪ 2023 'ਚ ਵੀ ਉਸ ਦਾ ਪ੍ਰਦਰਸ਼ਨ ਜਾਰੀ ਹੈ। ਇਸ ਸਾਲ ਉਸ ਨੇ ਵਿਸ਼ਵ ਕੱਪ ਦੇ 6 ਮੈਚਾਂ 'ਚ 354 ਦੌੜਾਂ ਬਣਾਈਆਂ ਹਨ ਤੇ ਇਸ ਮਾਮਲੇ 'ਚ ਉਹ ਭਾਰਤੀ ਕਪਤਾਨ ਰੋਹਿਤ ਸ਼ਰਮਾ (396 ਦੌੜਾਂ) ਤੋਂ ਬਾਅਦ ਦੂਜਾ ਭਾਰਤੀ ਅਤੇ ਓਵਰਆਲ 6ਵਾਂ ਬੱਲੇਬਾਜ਼ ਹੈ। ਦੱਖਣੀ ਅਫਰੀਕਾ ਦਾ ਓਪਨਰ ਕੁਇੰਟਨ ਡੀ ਕੌਕ ਇਸ ਸਾਲ ਵਿਸ਼ਵ ਕੱਪ 'ਚ ਸਭ ਤੋਂ ਵੱਧ 431 ਦੌੜਾਂ ਬਣਾ ਕੇ ਇਸ ਮਾਮਲੇ 'ਚ ਟਾਪ 'ਤੇ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CWC 23 : ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ
NEXT STORY