ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਆਲਰਾਊਂਡਰ ਥਿਸਾਰਾ ਪਰੇਰਾ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਕੋਲੰਬੋ ਦੇ ਇਕ ਘਰੇਲੂ ਟੂਰਨਾਮੈਂਟ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਪੇਸ਼ੇਵਰ ਕ੍ਰਿਕਟ ’ਚ ਇਕ ਓਵਰ ’ਚ 6 ਛੱਕੇ ਜੜ ਦਿੱਤੇ ਹਨ। ਉਹ ਅਜਿਹਾ ਕਰਨ ਵਾਲੇ ਦੇਸ਼ ਦੇ ਪਹਿਲੇ ਖਿਡਾਰੀ ਬਣ ਗਏ। ਉਨ੍ਹਾਂ ਨੇ ਇਹ ਉਪਲਬਧੀ ਐਤਵਾਰ ਨੂੰ ਪਨਗੋਡਾ ’ਚ ਫੌਜੀ ਮੈਦਾਨ ’ਚ ਚਲ ਰਹੇ ਮੇਜਰ ਕਲੱਬਸ ਲਿਮਟਿਡ ਲਿਸਟ ਏ ਟੂਰਨਾਮੈਂਟ ’ਚ ਹਾਸਲ ਕੀਤੀ। ਉਹ ਬਲੂਮਫ਼ੀਲਡ ਕ੍ਰਿਕਟ ਅਤੇ ਐਥਲੈਟਿਕ ਕਲੱਬ ਦੇ ਵਿਰੁੱਧ ਮੈਚ ’ਚ ਸ਼੍ਰੀਲੰਕਾਈ ਆਰਮੀ ਦੀ ਕਪਤਾਨੀ ਕਰ ਰਹੇ ਸਨ।
ਇਹ ਵੀ ਪੜ੍ਹੋ : ਇਸ ਸਾਬਕਾ ਪਾਕਿ ਕ੍ਰਿਕਟਰ ਨੇ ਪੰਤ ਦੀ ਸ਼ਾਨਦਾਰ ਬੱਲੇਬਾਜ਼ੀ ਵੇਖ ਬੰਨ੍ਹੇ ਤਾਰੀਫ਼ਾਂ ਦੇ ਪੁਲ, ਦਿੱਤਾ ਇਹ ਵੱਡਾ ਬਿਆਨ
ਉਨ੍ਹਾਂ ਨੇ 13 ਗੇਂਦ ’ਚ ਅਜੇਤੂ 52 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ’ਚ 8 ਛੱਕੇ ਸ਼ਾਮਲ ਸਨ ਅਤੇ ਇਹ ਪਾਰੀ ਕਿਸੇ ਸ਼੍ਰੀਲੰਕਾਈ ਦਾ ਲਿਸਟ ਏ ’ਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਹੈ। ਸਾਬਕਾ ਸ਼੍ਰੀਲੰਕਾਈ ਆਲਰਾਊਂਡਰ ਕੌਸ਼ਲਿਆ ਵੀਰਰਤਨੇ ਨੇ 2005 ’ਚ 12 ਗੇਂਦ ’ਚ ਅਰਧ ਸੈਂਕੜਾ ਜੜਿਆ ਸੀ। ਪਰੇਰਾ ਇਸ ਤਰ੍ਹਾਂ ਪੇਸ਼ੇਵਰ ਕ੍ਰਿਕਟ ’ਚ ਇਹ ਉਪਲਬਧੀ ਆਪਣੇ ਨਾਂ ਕਰਨ ਵਾਲੇ ਨੌਵੇਂ ਕ੍ਰਿਕਟਰ ਬਣ ਗਏ।
ਇਹ ਵੀ ਪੜ੍ਹੋ : ਇਸ ਕਾਰਨ ਵਿਰਾਟ ਦੀ ਕਪਤਾਨੀ ’ਚ ਲਗਾਤਾਰ ਜਿੱਤ ਰਹੀ ਟੀਮ ਇੰਡੀਆ : ਗਾਵਸਕਰ
ਉਨ੍ਹਾਂ ਤੋਂ ਪਹਿਲਾਂ ਗਾਰਫੀਲਡ ਸੋਬਰਸ, ਹਰਸ਼ਲ ਗਿਬਸ, ਯੁਵਰਾਜ ਸਿੰਘ, ਰਾਸ ਵਾਈਟਲੇ, ਹਜ਼ਰਤੁੱਲ੍ਹਾ ਜਜਈ, ਲਿਓ ਕਾਰਟਰ ਤੇ ਹਾਲ ਹੀ ’ਚ ਕੀਰੋਨ ਪੋਲਾਰਡ ਕਰ ਚੁੱਕੇ ਹਨ। ਪਰੇਰਾ ਨੇ ਸ਼੍ਰੀਲੰਕਾ ਲਈ 6 ਟੈਸਟ, 166 ਵਨ-ਡੇ ਤੇ 64 ਟੀ-20 ਕੌਮਾਂਤਰੀ ਮੈਚ ਖੇਡੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੁੰਬਈ ‘ਚ ਮੁੰਬਈ ਇੰਡੀਅਨਸ ਦੀ ਟੀਮ ਨਾਲ ਜੁੜੇ ਪੰਡਯਾ ਬਰਦਰਜ਼ ਅਤੇ ਸੂਰਿਆ ਕੁਮਾਰ (ਵੀਡੀਓ)
NEXT STORY