ਜਿਨੇਵਾ— ਦੁਨੀਆ ਦੀ ਸਾਬਕਾ 9ਵੇਂ ਨੰਬਰ ਦੀ ਟੈਨਿਸ ਖਿਡਾਰੀ ਟਿਮੀਆ ਬੇਸਿੰਸਕੀ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 32 ਸਾਲਾ ਸਵਿਸ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ। ਬੇਸਿੰਸਕੀ ਨੇ ਰੀਓ 2016 ’ਚ ਮਹਿਲਾ ਡਬਲਜ਼ ’ਚ ਮਾਰਟਿਨਾ ਹਿੰਗਿਸ ਦੇ ਨਾਲ ਮਿਲ ਕੇ ਚਾਂਦੀ ਦਾ ਤਮਗ਼ਾ ਜਿੱਤਿਆ।
ਉਹ ਸਤੰਬਰ 2019 ਦੇ ਬਾਅਦ ਤੋਂ ਨਹੀਂ ਖੇਡੀ। ਉਨ੍ਹਾਂ ਦਾ ਪਿਛਲਾ ਮੁਕਾਬਲਾ ਸੰਯੁਕਤ ਰਾਜ ਅਮਰੀਕਾ ਦੀ ਕ੍ਰਿਸਟੀ ਆਹ ਖ਼ਿਲਾਫ਼ (6-0, 6-0) ਨਾਲ ਖ਼ਤਮ ਹੋਇਆ ਸੀ। ਉਨ੍ਹਾਂ ਦੀ ਵਿਸ਼ਵ ਰੈਂਕਿੰਗ 517 ਤਕ ਡਿੱਗ ਗਈ। ਉਨ੍ਹਾਂ ਦੀ ਪਿੱਠ ’ਤੇ ਸੱਟ ਲੱਗੀ ਸੀ। ਜਦੋਂ ਉਨ੍ਹਾਂ ਨੇ ਵਾਪਸੀ ਕੀਤੀ ਤਾਂ ਕੋਵਿਡ-19 ਮਹਾਮਾਰੀ ਨੇ ਉਨ੍ਹਾਂ ਦੀ ਰਫ਼ਤਾਰ ਰੋਕ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ- ਮੈਂ ਅੱਜ ਪੇਸ਼ੇਵਰ ਖੇਡ ਤੋਂ ਸੰਨਿਆਸ ਲੈ ਰਹੀ ਹੈ ਪਰ ਮੇਰੀ ਅੱਖਾਂ ਜੋ ਚਮਕ ਸੀ, ਉਸ ਨੂੰ ਮੈਂ ਕਦੀ ਨਹੀਂ ਭੁਲ ਸਕਦੀ।
Tokyo Olympics : ਖੇਡ ਪਿੰਡ ’ਚ ਪੁੱਜੇ ਦੋ ਖਿਡਾਰੀਆਂ ਸਣੇ ਕੁੱਲ ਤਿੰਨ ਕੋਵਿਡ-19 ਪਾਜ਼ੇਟਿਵ
NEXT STORY