ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਦੋ ਵਨ ਡੇ ਮੈਚਾਂ ਦੇ ਸ਼ੁਰੂ ਹੋਣ ਦੇ ਸਮੇਂ 'ਚ ਬਦਲਾਅ ਕੀਤਾ ਹੈ। ਬੀ. ਸੀ. ਸੀ. ਆਈ. ਨੇ ਦੋ ਮੇਜ਼ਬਾਨ ਸੰਘਾਂ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਤੇ ਪੰਜਾਬ ਕ੍ਰਿਕਟ ਸੰਘ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸ਼੍ਰੀਲੰਕਾ ਵਿਰੁੱਧ ਧਰਮਸ਼ਾਲਾ 'ਚ 10 ਦਸੰਬਰ ਤੇ 13 ਦਸੰਬਰ ਨੂੰ ਮੋਹਾਲੀ 'ਚ ਹੋਣ ਵਾਲੇ ਪਹਿਲੇ ਦੋ ਵਨ ਡੇ ਮੈਚਾਂ ਦੇ ਸਮੇਂ 'ਚ ਬਦਲਾਅ ਕੀਤਾ ਹੈ। ਬੀ. ਸੀ. ਸੀ. ਆਈ. ਨੇ ਦੋਵਾਂ ਕ੍ਰਿਕਟ ਸੰਘਾਂ ਦੇ ਦਸੰਬਰ 'ਚ ਉੱਤਰ ਭਾਰਤ 'ਚ ਮੌਸਮ ਦੇ ਮਿਜ਼ਾਜ ਦੇ ਮੱਦੇਨਜ਼ਰ ਕੀਤੀ ਗਈ ਬੇਨਤੀ 'ਤੇ ਇਹ ਬਦਲਾਅ ਕੀਤਾ। ਦਰਅਸਲ, ਉਸ ਸਮੇਂ ਰਾਤ 'ਚ ਤ੍ਰੇਲ ਜ਼ਿਆਦਾ ਡਿਗਦੀ ਹੈ, ਇਸ ਲਈ ਧਰਮਸ਼ਾਲਾ ਤੇ ਮੋਹਾਲੀ 'ਚ ਮੈਚ 11.30 ਵਜੇ ਸ਼ੁਰੂ ਹੋਵੇਗਾ, ਜਦਕਿ ਵਿਸ਼ਾਖਾਪਟਨਮ 'ਚ ਤੀਜਾ ਮੈਚ 1.30 ਵਜੇ ਹੀ ਸ਼ੁਰੂ ਹੋਵੇਗਾ।
ਇਥੋਪੀਆ ਦੇ ਲੇਗੀਜ ਤੇ ਅਯਾਨਾ ਨੇ ਜਿੱਤੀ ਦਿੱਲੀ ਹਾਫ ਮੈਰਾਥਨ
NEXT STORY