ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਖੇਡਾਂ 'ਤੇ ਲੱਗੀ ਰੋਕ ਦੇ 2 ਮਹੀਨੇ ਬਾਅਦ ਆਸਟਰੇਲੀਆ 'ਚ ਪ੍ਰਤੀਯੋਗੀ ਕ੍ਰਿਕਟ ਦੀ ਵਾਪਸੀ ਇਸ ਹਫਤੇ ਦੇ ਆਖਿਰ 'ਚ ਡਾਰਵਿਨ 'ਚ ਇਕ ਟੀ-20 ਟੂਰਨਾਮੈਂਟ ਦੇ ਜਰੀਏ ਹੋਵੇਗੀ। ਸੀ. ਡੀ. ਯੂ. ਟਾਪ ਐਂਡ ਟੀ-20 ਰਾਊਂਡ ਰਾਬਿਨ ਟੀ-20 ਟੂਰਨਾਮੈਂਟ 'ਚ 15 ਟੀਮਾਂ ਹਿੱਸਾ ਲੈਣਗੀਆਂ ਜੋ 6 ਤੋਂ 8 ਜੂਨ ਤੱਕ ਖੇਡਿਆ ਜਾਵੇਗਾ। ਇਸ ਵਿਚ ਮੈਦਾਨ 'ਤੇ 500 ਦਰਸ਼ਕਾਂ ਨੂੰ ਪ੍ਰਵੇਸ਼ ਦੀ ਅਗਿਆ ਰਹੇਗੀ ਕਿਉਂਕਿ ਜਾਰਵਿਨ 'ਚ 21 ਮਈ ਤੋਂ ਬਾਅਦ ਕੋਰੋਨਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਨਾਰਦਰਨ ਟੇਰਿਟਰੀ ਕ੍ਰਿਕਟ ਦੇ ਮੁੱਖ ਕਾਰਜਕਾਰੀ ਜੋਏਲ ਮੌਰਿਸਨ ਨੇ ਕ੍ਰਿਕਟ ਡਾਟ ਕਾਮ ਡਾਟ ਏ. ਯੂ. ਨੂੰ ਕਿਹਾ ਕਿ- ਖੇਡ ਦੇ ਲਈ ਬੇਮਿਸਾਲ ਰੁਕਾਵਟ ਤੋਂ ਬਾਅਦ ਹੁਣ ਕ੍ਰਿਕਟ ਦੀ ਵਾਪਸੀ ਦਾ ਜਸ਼ਨ ਮਨਾਉਣ ਦਾ ਇਹ ਖਾਸ ਮੌਕਾ ਹੈ। ਪਿਛਲੇ ਕੁਝ ਮਹੀਨੇ ਦੁਨੀਆ ਭਰ 'ਚ ਬਹੁਤ ਸਖਤ ਰਹੇ। ਉਮੀਦ ਹੈ ਕਿ ਇਸ ਟੂਰਨਾਮੈਂਟ ਦੇ ਜਰੀਏ ਕ੍ਰਿਕਟ ਫੈਂਸ ਨੂੰ ਖੁਸ਼ੀ ਦਾ ਮੌਕਾ ਮਿਲੇਗਾ। ਜਿਸ 'ਚ ਟੇਰਿਟਰੀ ਦੀ ਏਸ਼ੀਆ ਕੱਪ ਪ੍ਰਤੀਯੋਗਿਤਾ ਦੇ ਸਰਵਸ੍ਰੇਸ਼ਠ ਖਿਡਾਰੀ ਹੋਣਗੇ। ਕੋਰੋਨਾ ਮਹਾਮਾਰੀ ਤੋਂ ਪਹਿਲਾਂ 13 ਮਾਰਚ ਨੂੰ ਆਸਟਰੇਲੀਆ ਤੇ ਨਿਊਜ਼ੀਲੈਂਡ ਨੇ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਇਸ ਤੋਂ ਬਾਅਦ ਕ੍ਰਿਕਟ ਦੁਨੀਆ ਭਰ 'ਚ ਬੰਦ ਹੈ।
ਮੇਸੀ ਨੇ ਕੀਤਾ ਅਲੱਗ ਅਭਿਆਸ, ਪਹਿਲੇ ਮੈਚ 'ਚ ਖੇਡਣਾ ਸ਼ੱਕੀ
NEXT STORY