ਸਪੋਰਟਸ ਡੈਸਕ : ਹੈਂਸੀ ਕਰੋਨੀਏ ਕ੍ਰਿਕਟ ਇਤਿਹਾਸ ਦੇ ਸਭ ਤੋਂ ਵੱਧ ਚਰਚਾ ਜਾਂ ਕਹਿ ਸਕਦੇ ਹੋ ਕਿ ਵਿਵਾਦਾਂ ਵਿਚ ਰਹਿਣ ਵਾਲੇ ਕਪਤਾਨ ਸੀ। ਉਸ ਦੀ ਦਮਦਾਰ ਕਪਤਾਨੀ ਦੀ ਡੂੰਘੀ ਸਮਝ ਅਤੇ ਹਮੇਸ਼ਾ ਵਿਰੋਧੀ ਟੀਮ ਤੋਂ ਅੱਗੇ ਰਹਿਣ ਦੀ ਉਸ ਦੀ ਜ਼ਿੱਦ ਨੇ ਉਸ ਨੂੰ ਦੁਨੀਆ ਦੇ ਸਰਵਸ੍ਰੇਸ਼ਠ ਰਿਕਾਰਡ ਵਾਲੇ ਕਪਤਾਨਾਂ ਵਿਚ ਸ਼ਾਮਲ ਕੀਤਾ। ਉੱਥੇ ਹੀ ਦੂਜੇ ਪਾਸੇ ਮੈਚ ਫਿਕਸਿੰਗ ਕਾਰਨ ਉਸ ਦੇ ਸ਼ਾਨਦਾਰ ਕਰੀਅਰ 'ਤੇ ਅਜਿਹਾ ਧੱਬਾ ਲੱਗਾ ਜੋ ਅੱਜ ਵੀ ਸਾਫ ਨਹੀਂ ਹੋ ਸਕਿਆ।
ਵਿਵਾਦਤ ਕਪਤਾਨ

ਹੈਂਸੀ ਕਰੋਨੀਏ ਦਾ ਕ੍ਰਿਕਟ ਕਰੀਅਰ ਜਿੰਨਾ ਸ਼ਾਨਦਾਰ ਰਿਹਾ ਉਸ ਦੀ ਮੌਤ ਉੰਨੀ ਹੀ ਭਿਆਨਕ ਰਹੀ। ਸਾਲ 2002 ਅੱਜ ਦੇ ਹੀ ਦਿਨ ਹੈਲੀਕਾਪਟਰ ਹਾਦਸੇ ਵਿਚ ਉਸ ਦੀ ਮੌਤ ਹੋ ਗਈ ਸੀ। ਹੈਂਸੀ ਉਸ ਸਮੇਂ ਦੇ ਸਭ ਤੋਂ ਵੱਧ ਚਰਚਾ ਵਿਚ ਰਹਿਣ ਵਾਲੇ ਕਪਤਾਨ ਸੀ। ਹਾਲਾਂਕ ਕਿ ਉਸ 'ਤੇ ਮੈਚ ਫਿਕਸਿੰਗ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗੇ, ਜਿਸ ਕਾਰਨ ਉਸ ਦੇ ਸ਼ਾਨਦਾਰ ਕਰੀਅਰ 'ਤੇ ਕਾਲਾ ਧੱਬਾ ਲੱਗ ਗਿਆ।
ਹਾਦਸੇ ਵਾਲਾ ਦਿਨ

ਕਰੋਨੀਏ ਦੱਖਣੀ ਅਫਰੀਕਾ ਦੇ ਆਊਟਨਿਕਵੂਆ ਮਾਊਂਟੇਨ ਦੇ ਉੱਪਰੋਂ ਹੈਲੀਕਾਪਟਰ ਵਿਚ ਜਾ ਰਹੇ ਸੀ। 1 ਜੂਨ 2002 ਦਾ ਦਿਨ ਸੀ। ਉਹ ਹਵਾਈ ਜਹਾਜ਼ ਤੋਂ ਜੋਹਾਨਿਸਬਰਗ ਤੋਂ ਜਾਰਜ ਜਾਣ ਵਾਲੇ ਸੀ। ਹਾਲਾਂਕਿ ਤਕਨੀਕੀ ਖਰਾਬੀਆਂ ਕਾਰਨ ਕਰੋਨੀਏ ਨੂੰ ਪਲੇਨ ਦੀ ਜਗ੍ਹਾ ਹੈਲੀਕਾਪਟਰ ਤੋਂ ਜਾਣਾ ਪਿਆ ਸੀ। ਹੈਲੀਕਾਪਟਰ 'ਤੇ ਕਰੋਨੀਏ ਇਕਲੌਤੇ ਯਾਤਰੀ ਦੇ ਰੂਪ 'ਚ ਸਵਾਰ ਸੀ। ਉਸ ਦੇ ਨਾਲ 2 ਹੋਰ ਪਾਇਲਟ ਵੀ ਸੀ। ਜਾਰਜ ਏਅਰਪੋਰਟ ਦੇ ਨੇੜੇ ਬੱਦਲਾਂ ਕਾਰਨ ਅੱਗੇ ਦਿਸਣਾ ਬਿਲਕੁਲ ਬੰਦ ਹੋ ਗਿਆ ਸੀ। ਨੈਵੀਗੇਸ਼ਨ ਸਿਸਟਮ ਵੀ ਕੰਮ ਨਹੀਂ ਆ ਰਿਹਾ ਸੀ, ਜਿਸ ਕਾਰਨ ਪਾਇਲਟ ਹੈਲੀਕਾਪਟਰ ਨੂੰ ਉਤਾਰ ਨਹੀਂ ਪਾ ਰਹੇ ਸੀ। ਉਸ ਦਾ ਹੈਲੀਕਾਪਟਰ ਕਾਫੀ ਸਮੇਂ ਤਕ ਏਅਰਪੋਰਟ ਦੇ ਚੱਕਰ ਕੱਢਦਾ ਰਿਹਾ ਅਤੇ ਆਖਿਰ 'ਚ ਪਹਾੜਾ ਵਿਚ ਜਾ ਕੇ ਟਕਰਾ ਗਿਆ। ਇਸ ਹਾਦਸੇ ਵਿਚ 32 ਸਾਲ ਦੀ ਉਮਰ ਵਿਚ ਹੈਂਸੀ ਦੀ ਮੌਤ ਹੋ ਗਈ ਸੀ।
ਜਦੋਂ ਕਰੀਅਰ 'ਤੇ ਲੱਗਾ ਕਾਲਾ ਧੱਬਾ

7 ਅਪ੍ਰੈਲ 2000 ਦਾ ਉਹ ਦਿਨ ਜਦੋਂ ਉਸ ਦੇ ਅਕਸ 'ਤੇ ਕਦੇ ਨਾ ਮਿਟਣ ਵਾਲਾ ਧੱਬਾ ਲੱਗਾ। ਉਸ ਦੀ ਅਤੇ ਸੰਜੇ ਚਾਵਲਾ, ਜੋ ਭਾਰਤੀ ਬੱਲੇਬਾਜ਼ੀ ਸਿੰਡੀਕੇਟ ਦਾ ਹਿੱਸਾ ਸੀ, ਵਿਚਾਲੇ ਗੱਲਬਾਤ ਤੋਂ ਫਿਕਸਿੰਗ ਦਾ ਪਤਾ ਚੱਲਿਆ ਸੀ। ਕਰੋਨੀਏ ਤੋਂ ਇਲਾਵਾ 3 ਹੋਰ ਦੱਖਣੀ ਅਫਰੀਕੀ ਖਿਡਾਰੀਆਂ ਹਰਸ਼ਲ ਗਿਬਸ, ਨਿਕੀ ਬੋਏ ਅਤੇ ਪੀਟਰ ਸਟਾਰਡਮ 'ਤੇ ਵੀ ਕਾਰਵਾਈ ਕੀਤੀ ਗਈ ਸੀ। ਕਿਮ ਕਮੀਸ਼ਨ ਦੀ ਜਾਂਚ ਤੋਂ ਬਾਅਦ ਕਰੋਨੀਏ ਦੇ ਕ੍ਰਿਕਟ ਕਰੀਅਰ 'ਤੇ ਉਮਰ ਭਰ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਨੇ ਲਾਈਫ ਬੈਨ ਖਿਲਾਫ ਅਪੀਲ ਕੀਤੀ ਪਰ ਉਸ ਨੂੰ ਖਾਰਜ ਕਰ ਦਿੱਤਾ ਗਿਆ ਸੀ।

'ਮੈਨ ਆਫ ਦਿ ਮੈਚ' ਰਹਿਣ ਦੇ ਬਾਵਜੂਦ ਮੈਨੂੰ ਟੀਮ 'ਚੋਂ ਕੱਢਿਆ ਬਾਹਰ, ਪਠਾਨ ਨੇ ਧੋਨੀ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY