ਸਪੋਰਟਸ ਡੈਸਕ— ਪਿਛਲੇ ਕੁਝ ਸਾਲਾਂ 'ਚ ਜਿੱਥੇ ਭਾਰਤੀ ਐਥਲੀਟਾਂ ਨੇ ਖੇਡਾਂ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਤਾਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਡੋਪ ਦਾ ਝਟਕਾ ਵੀ ਲਗਦਾ ਰਿਹਾ ਹੈ। ਅਜੇ ਜਦੋਂ ਟੋਕੀਓ ਓਲੰਪਿਕ ਨੂੰ ਸਿਰਫ ਇਕ ਸਾਲ ਦਾ ਸਮਾਂ ਰਹਿ ਗਿਆ ਹੈ ਤਾਂ ਭਾਰਤੀ ਖੇਡ ਸੰਘਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਐਥਲੀਟ ਪੂਰੀ ਤਰ੍ਹਾਂ ਨਾਲ ਡੋਪ ਮੁਕਤ ਰਹਿਣ। ਨੈਸ਼ਨਲ ਡੋਪਿੰਗ ਏਜੰਸੀ (ਨਾਡਾ) ਦੇ ਮਹਾਨਿਦੇਸ਼ਕ ਨਵੀਨ ਅਗਰਵਾਲ ਨੇ ਭਾਰਤੀ ਖੇਡਾਂ ਨੂੰ ਡੋਪਮੁਕਤ ਕਰਨ ਲਈ ਆਪਣੇ ਪਲਾਨ 'ਤੇ ਚਰਚਾ ਕੀਤੀ।
ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਟੀਮ ਡੋਪਿੰਗ ਨੂੰ ਰੋਕਣ ਅਤੇ ਭਾਰਤੀ ਖਿਡਾਰੀਆਂ ਨੂੰ ਸਾਫ-ਪਾਕ ਰਖਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਟੋਕੀਓ ਓਲੰਪਿਕ ਬਾਰੇ ਚਰਚਾ ਕਰਦੇ ਹੋਏ ਕਿਹਾ, ''ਸਾਡਾ ਪੂਰਾ ਫੋਕਸ ਇਸ 'ਤੇ ਹੈ। ਦਰਅਸਲ, ਟੋਕੀਓ ਓਲੰਪਿਕ ਦੇ ਹੋਣ 'ਚ ਇਕ ਸਾਲ ਰਹਿ ਗਿਆ ਹੈ। ਇਹ ਉਹ ਸਮਾਂ ਹੈ ਜਦੋਂ ਐਥਲੀਟ ਕੁਆਲੀਫਾਇਰ ਜਾਂ ਹੋਰ ਚੈਂਪੀਅਨਸ਼ਿਪ 'ਚ ਹਿੱਸਾ ਲੈ ਰਹੇ ਹੁੰਦੇ ਹਨ। ਉਨ੍ਹਾਂ ਦੱਸਿਆ, ''ਅਸੀਂ ਘੱਟੋ-ਘੱਟ 3 ਜਾਂ 4 ਵਾਰ ਉਨ੍ਹਾਂ ਐਥਲੀਟਾਂ ਨੂੰ ਟੈਸਟ ਕਰਾਂਗੇ, ਜੋ ਓਲੰਪਿਕ ਕੁਆਲੀਫਾਈ ਦੇ ਬੇਹੱਦ ਕਰੀਬ ਹਨ ਜਾਂ ਮਜ਼ਬੂਤ ਦਾਅਵੇਦਾਰ ਹਨ। ਇਨ੍ਹਾਂ ਐਥਲੀਟਾਂ 'ਚ ਉਹ ਲੋਕ ਸ਼ਾਮਲ ਹੋਣਗੇ, ਜੋ ਟਾਰਗੇਟ ਓਲੰਪਿਕ ਪੋਡੀਅਮ (ਟੀ.ਓ.ਪੀ.) ਯੋਜਨਾ ਅਤੇ ਨਾਡਾ ਦੇ ਰਜਿਸਟਰਡ ਪ੍ਰੀਖਣ ਪੂਲ (ਆਰ.ਟੀ.ਪੀ.) ਵਾਲੇ ਲੋਕ ਸ਼ਾਮਲ ਹਨ।''
ਉਨ੍ਹਾਂ ਇਸ ਮੁਹਿੰਮ 'ਚ ਖੇਡ ਸੰਘਾਂ ਦੀ ਭੂਮਿਕਾ ਨੂੰ ਵੀ ਅਹਿਮ ਦੱਸਿਆ। ਉਨ੍ਹਾਂ ਦੱਸਿਆ ਕਿ ਹਾਲ ਹੀ 'ਚ ਕੁਝ ਅਜਿਹੇ ਮੌਕੇ ਆਏ, ਜਦੋਂ ਐਥਲੀਟ ਨਾਡਾ ਟੀਮ ਨੂੰ ਟੈਸਟ ਦੇਣ ਲਈ ਉਪਲਬਧ ਨਹੀਂ ਸਨ ਜਾਂ ਕੈਂਪ ਤੋਂ ਦੌੜ ਗਏ ਸਨ। ਅਜਿਹੇ ਸਮੇਂ 'ਚ ਖੇਡ ਸੰਘ ਦੀ ਜਵਾਬਦੇਹੀ ਬਣਦੀ ਹੈ। ਇਹ ਉਨ੍ਹਾਂ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਜਦੋਂ ਵੀ ਨਾਡਾ ਟੀਮ ਵਿਜ਼ਿਟ ਕਰੇ ਸਬੰਧਤ ਐਥਲੀਟ ਟੈਸਟ ਲਈ ਉਪਲਬਧ ਹੋਣ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਨਾਡਾ ਨੇ ਸੈਂਪਲ ਕੁਲੈਕਸ਼ਨ 'ਚ ਕਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ 2018 ਤੋਂ 2019 ਵਿਚਾਲੇ 4348 ਸੈਂਪਲ ਲਏ ਗਏ ਸਨ, ਜਿਸ 'ਚ 3882 ਯੂਰਿਨ ਸੈਂਪਲ ਅਤੇ 466 ਬਲਡ ਸੈਂਪਲ ਸ਼ਾਮਲ ਸਨ।
ਬੰਗਲਾਦੇਸ਼ ਦੇ ਕਪਤਾਨ ਨੇ ਕਿਹਾ, ਈਸਟਰ 'ਤੇ ਹੋਏ ਬੰਬ ਧਮਾਕਿਆ ਤੋਂ ਬਾਅਦ ਸੁਰੱਖਿਅਤ ਹੈ ਕੋਲੰਬੋ
NEXT STORY