ਟੋਕੀਓ (ਭਾਸ਼ਾ) : ਮੁਲਤਵੀ ਹੋ ਚੁੱਕੇ ਟੋਕੀਓ ਓਲੰਪਿਕ ਦੇ ਅਧਿਕਾਰਤ ਖਰਚਿਆਂ ਵਿੱਚ 22 ਫ਼ੀਸਦੀ ਦਾ ਵਾਧਾ ਹੋਇਆ ਹੈ। ਸਥਾਨਕ ਪ੍ਰਬੰਧ ਕਮੇਟੀ ਨੇ ਮੰਗਲਵਾਰ ਨੂੰ ਨਵਾਂ ਬਜਟ ਜਾਰੀ ਕਰਦੇ ਹੋਏ ਇਹ ਖੁਲਾਸਾ ਕੀਤਾ। ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਆਯੋਜਕਾਂ ਨੇ ਦੱਸਿਆ ਕਿ ਓਲੰਪਿਕ ਦੇ ਪ੍ਰਬੰਧ ਦਾ ਖਰਚਾ ਹੁਣ 15 ਅਰਬ 40 ਕਰੋੜ ਡਾਲਰ ਹੋਵੇਗਾ।
ਪਿਛਲੇ ਸਾਲ ਇਨ੍ਹਾਂ ਖੇਡਾਂ ਦੇ ਪ੍ਰਬੰਧ ਦਾ ਬਜਟ 12 ਅਰਬ 60 ਕਰੋੜ ਡਾਲਰ ਸੀ। ਖੇਡਾਂ ਵਿੱਚ ਇੱਕ ਸਾਲ ਦੀ ਦੇਰੀ ਦੇ ਕਾਰਨ ਬਜਟ ਵਿੱਚ 2 ਅਰਬ 80 ਕਰੋੜ ਡਾਲਰ ਦਾ ਵਾਧਾ ਹੋਇਆ ਹੈ। ਕੰਟਰੈਕਟਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਣ ਅਤੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਕਦਮਾਂ ਕਾਰਨ ਖਰਚਿਆਂ ਵਿੱਚ ਇਹ ਵਾਧਾ ਹੋਇਆ ਹੈ। ਓਲੰਪਿਕ ਦਾ ਪ੍ਰਬੰਧ ਹੁਣ 23 ਜੁਲਾਈ 2021 ਤੋਂ ਹੋਵੇਗਾ, ਜਦੋਂਕਿ ਪੈਰਾਓਲੰਪਿਕ 24 ਅਗਸਤ ਤੋਂ ਹੋਣਗੇ।
ਬਰੈਡਮੈਨ ਦੀ ਟੈਸਟ ਕੈਪ 340,000 ਡਾਲਰ ’ਚ ਵਿਕੀ
NEXT STORY