ਨਵੀਂ ਦਿੱਲੀ- ਤਜਿੰਦਰਪਾਲ ਸਿੰਘ ਤੂਰ (ਸ਼ਾਟ ਪੁੱਟ), ਐੱਮ. ਸ਼੍ਰੀਸ਼ੰਕਰ (ਹਾਈ ਜੰਪ) ਤੇ ਫਰਾਟਾ ਦੌੜਾਕ ਦੁਤੀ ਚੰਦ ਸਰਬੀਆ ਦੇ ਬੇਲਗ੍ਰੇਡ 'ਚ 18 ਤੋਂ 20 ਮਾਰਚ ਤਕ ਹੋਣ ਵਾਲੀ ਵਿਸ਼ਵ ਐਥਲੈਟਿਕਸ ਇੰਡੋਰ ਚੈਂਪੀਅਨਸ਼ਿਪ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਭਾਰਤੀ ਐਥਲੈਟਿਕਸ ਮਹਾਸੰਘ ਦੇ ਪ੍ਰਧਾਨ ਆਦਿਲ ਸੁਮਰੀਵਾਲਾ ਨੇ ਕਿਹਾ ਕਿ ਤੂਰ ਤੇ ਸ਼੍ਰੀਸ਼ੰਕਰ ਨੂੰ ਉਨ੍ਹਾਂ ਦੀ ਰੈਂਕਿੰਗ ਦੇ ਆਧਾਰ 'ਤੇ ਪ੍ਰਵੇਸ਼ ਮਿਲਿਆ ਹੈ ਜਦਕਿ ਦੁਤੀ ਚੰਦ ਨੂੰ ਵਿਸ਼ਵ ਐਥਲੈਟਿਕਸ ਨੇ ਮਹਿਲਾਵਾਂ ਦੇ 60 ਮੀਟਰ ਮੁਕਾਬਲੇ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ।
ਚੈਂਪੀਅਨਸ਼ਿਪ ਦੇ ਜੂਰੀ ਮੈਂਬਰ ਸੁਮਰੀਵਾਲਾ ਨੇ ਕਿਹਾ ਕਿ ਰੋਡ ਟੂ ਬੇਲਗ੍ਰੇਡ 2022 ਦੀ ਸੂਚੀ 'ਚ ਸ਼੍ਰੀਸੰਕਰ 14ਵੇਂ, ਤਜਿੰਦਰਪਾਲ ਸਿੰਘ ਤੂਰ 18ਵੇਂ ਸਥਾਨ 'ਤੇ ਹਨ। ਵਿਸ਼ਵ ਐਥਲੈਟਿਕਸ ਨੇ ਦੂਜੀ ਨੂੰ 60 ਮੀਟਰ ਮੁਕਾਬਲੇ ਲਈ ਸੱਦਾ ਦਿੱਤਾ ਹੈ। ਤਿੰਨਾਂ ਭਾਰਤੀ ਐਥਲੀਟਾਂ ਦੇ ਮੁਕਾਬਲੇ 18 ਮਾਰਚ ਨੂੰ ਹੋਣਗੇ। ਭਾਰਤੀ ਖਿਡਾਰੀ 15 ਮਾਰਚ ਨੂੰ ਬੈਲਗ੍ਰੇਡ ਲਈ ਰਵਾਨਾ ਹੋਣਗੇ।
ਸਮ੍ਰਿਤੀ ਮੰਧਾਨਾ ਤੇ ਹਰਮਨਪ੍ਰੀਤ ਕੌਰ ਨੇ ਵਿਸ਼ਵ ਕੱਪ 'ਚ ਬਣਾ ਦਿੱਤੇ ਇਹ ਵੱਡੇ ਰਿਕਾਰਡ, ਦੇਖੋ ਅੰਕੜੇ
NEXT STORY