ਨਵੀਂ ਦਿੱਲੀ– ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਮੋਂਟੇਨੇਗ੍ਰੋ ਦੇ ਬੁਡਵਾ ਵਿਚ ਆਯੋਜਿਤ 30ਵੇਂ ਐਡ੍ਰਿਆਟਿਕ ਪਰਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਆਖਰੀ ਦਿਨ ਚਮਕਦਾਰ ਖੇਡ ਦਿਖਾਉਂਦੇ ਹੋਏ ਦੋ ਸੋਨ ਤਮਗੇ ਪੱਕੇ ਕੀਤੇ। ਆਖਰੀ ਦਿਨ ਦੀ ਸਫਲਤਾ ਦੇ ਦਮ ’ਤੇ ਭਾਰਤੀ ਮਹਿਲਾ ਦਲ ਨੇ ਤਮਗਾ ਸੂਚੀ ਵਿਚ ਕੁਲ 10 ਤਮਗਿਆਂ ਦੇ ਨਾਲ ਪਹਿਲਾ ਸਥਾਨ ਹਾਸਲ ਕਰਕੇ ਨਵਾਂ ਰਿਕਾਰਡ ਬਣਾਇਆ।
ਬੇਬੀਰੋਜੀਸਾਨਾ ਚਾਨੂ ਨੇ 51 ਕਿ. ਗ੍ਰਾ. ਵਰਗ ਵਿਚ ਅਤੇ ਅਰੁੰਧਤੀ ਚੌਧਰੀ ਨੇ 69 ਕਿ. ਗ੍ਰਾ. ਵਰਗ ਵਿਚ ਸੋਨ ਤਮਗਾ ਹਾਸਲ ਕੀਤਾ ਜਦਕਿ ਲੱਕੀ ਰਾਣਾ ਨੇ ਚਾਂਦੀ ਤਮਗਾ ਹਾਸਲ ਕੀਤਾ। ਇਨ੍ਹਾਂ ਸਾਰਿਆਂ ਦੀਆਂ ਸਫਲਤਾਵਾਂ ਦੇ ਦਮ ’ਤੇ ਭਾਰਤੀ ਮਹਿਲਾਵਾਂ ਕੁੱਲ 10 ਤਮਗਿਆਂ (5 ਸੋਨ, 3 ਚਾਂਦੀ ਤੇ 2 ਕਾਂਸੀ) ਦੇ ਨਾਲ ਟਾਪ ਟੀਮ ਦੇ ਤੌਰ ’ਤੇ ਉਭਰੀਆਂ। ਹੁਣ ਭਾਰਤੀ ਖਿਡਾਰਨਾਂ ਨੂੰ ਪੋਲੈਂਡ ਵਿਚ 10 ਤੋਂ 24 ਅਪ੍ਰੈਲ ਤਕ ਹੋਣ ਵਾਲੀ ਏ. ਆਈ. ਬੀ. ਏ. ਯੂਥ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਾ ਹੈ ਤੇ ਮੋਂਟੇਨੇਗ੍ਰੋ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਦਲ ਨੂੰ ਆਉਣ ਵਾਲੀਆਂ ਚੁਣੌਤੀਆਂ ਦੇ ਲਿਹਾਜ਼ ਨਾਲ ਜਰੂਰੀ ਆਤਮਵਿਸ਼ਵਾਸ ਮਿਲੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕਪਤਾਨ ਮੇਰੇ ਤੋਂ ਕੀ ਚਾਹੁੰਦਾ ਹੈ, ਇਹ ਸਮਝ ਕੇ ਹੀ ਟੈਸਟ ਕਰੀਅਰ ਇੰਨਾ ਲੰਬਾ ਕਰ ਸਕਿਆ : ਇਸ਼ਾਂਤ
NEXT STORY