ਅਗਰਤਲਾ- ਸਾਬਕਾ ਭਾਰਤੀ ਬੱਲੇਬਾਜ਼ ਵਿਜੇ ਸ਼ੰਕਰ ਦੇ ਕਰੀਅਰ ਦੀਆਂ ਸਰਵੋਤਮ ਅਜੇਤੂ 150 ਦੌੜਾਂ ਤੇ ਹਨੁਮਾ ਵਿਹਾਰੀ ਦੀਆਂ 156 ਦੌੜਾਂ ਨਾਲ ਤ੍ਰਿਪੁਰਾ ਨੇ ਗਰੁੱਪ-ਸੀ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਇੱਥੇ ਆਸਾਮ ਵਿਰੁੱਧ ਪਹਿਲੀ ਪਾਰੀ ਵਿਚ 7 ਵਿਕਟਾਂ ’ਤੇ 602 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕੀਤੀ।ਮੌਜੂਦਾ ਸੈਸ਼ਨ ਵਿਚ ਤਾਮਿਲਨਾਡੂ ਦਾ ਸਾਥ ਛੱਡ ਕੇ ਤ੍ਰਿਪੁਰਾ ਵੱਲੋਂ ਖੇਡਣ ਵਾਲੇ ਸ਼ੰਕਰ ਨੇ 143 ਗੇਂਦਾਂ ਦੀ ਆਪਣੀ ਪਾਰੀ ਵਿਚ 14 ਚੌਕੇ ਤੇ 4 ਛੱਕੇ ਲਾਏ। ਇਸ ਤੋਂ ਪਹਿਲਾਂ ਵਿਹਾਰੀ ਨੇ 228 ਗੇਂਦਾਂ ਵਿਚ 18 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 156 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਆਸਾਮ ਨੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ’ਤੇ 67 ਦੌੜਾਂ ਬਣਾਈਆਂ।
ਜੇਮਿਮਾ ਦੀ WBBL ’ਚ ਨਿਰਾਸ਼ਾਜਨਕ ਸ਼ੁਰੂਆਤ
NEXT STORY