ਨਵੀਂ ਦਿੱਲੀ : ਅਕਸਰ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਪਾਕਿਸਤਾਨੀ ਕ੍ਰਿਕਟਰ ਉਮਰ ਅਕਮਲ ਇਕ ਵਾਰ ਫਿਰ ਫਸ ਗਏ ਹਨ। ਇਸ ਵਾਰ ਤਾਂ ਉਸ ਦੀ ਜੁਬਾਨ ਅਜਿਹੀ ਫਿਸਲੀ ਕਿ ਪੂਰੀ ਦੁਨੀਆ ਸਾਹਮਣੇ ਹੀ ਆਪਣੀ ਬੇਇਜ਼ਤੀ ਕਰਾ ਬੈਠੇ। ਦਿਲਚਸਪ ਗੱਲ ਇਹ ਹੈ ਕਿ ਅਕਮਲ ਨਾਲ ਜੁੜਿਆ ਪੂਰਾ ਮਾਮਲਾ ਸੋਸ਼ਲ ਮੀਡੀਆ 'ਤੇ ਛਾ ਗਿਆ ਹੈ।
ਦਰਅਸਲ ਆਈ. ਪੀ. ਐੱਲ. ਨੂੰ ਦੇਖ ਕੇ ਸ਼ੁਰੂ ਹੋਇਆ ਪਾਕਿਸਤਾਨ ਸੁਪਰ ਲੀਗ ਆਪਣੇ ਆਖਰੀ ਪੜਾਅ 'ਤੇ ਹੈ ਪਰ ਸੁਰੱਖਿਆ ਕਾਰਨਾਂ ਨਾਲ ਇਸ ਦੇ ਜ਼ਿਆਦਾਤਰ ਮੈਚ ਯੂ. ਏ. ਈ. ਵਿਚ ਹੁੰਦੇ ਹਨ ਜਦਕਿ ਆਖਰੀ ਦੇ ਕੁਝ ਮੈਚ ਪਾਕਿਤਾਨ ਵਿਚ ਵੀ ਹੋਣ ਲੱਗੇ ਹਨ। ਇਸ ਲੀਗ ਵਿਚ ਕਵੇਟਾ ਗਲੈਡੀਏਟਰ ਵੱਲੋਂ ਖੇਡਣ ਵਾਲੇ 28 ਸਾਲਾ ਉਮਰ ਅਕਮਲ ਇਕ ਵੀਡੀਓ ਵਿਚ ਪੀ. ਐੱਸ. ਐਲ. ਦੀ ਜਗ੍ਹਾ ਆਈ. ਪੀ. ਐੱਲ. ਬੋਲ ਗਏ। ਹਾਲਾਂਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਸ ਨੇ ਉਸ ਗਲਤੀ ਨੂੰ ਤੁਰੰਤ ਸੁਧਾਰ ਲਿਆ ਪਰ ਉਸ ਦੀ ਇਹ ਗਲਤੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਇਸ ਵੀਡੀਓ ਵਿਚ ਅਕਮਲ ਕਹਿੰਦੇ ਸੁਣੇ ਗਏ, ''ਸਪੱਸ਼ਟ ਹੈ ਕਿ ਕਵੇਟਾ ਦੀ ਟੀਮ ਕਰਾਚੀ ਆਈ ਹੈ। ਅਸੀਂ ਸਾਰੇ ਆਪਮੇ ਘਰੇਲੂ ਮੈਦਾਨ 'ਤੇ ਖੇਡ ਰਹੇ ਹਾਂ ੱਤੇ ਕ੍ਰਾਊਡ ਜਿੰਨਾ ਵੀ ਸੁਪੋਰਟ ਕਰੇਗਾ ਹਰ ਟੀਮ ਨੂੰ, ਸਾਡੀ ਟੀਮ ਉਂਨਾ ਚੰਗਾ ਪ੍ਰਦਰਸ਼ਨ ਕਰੇਗੀ ਅਤੇ ਸਭ ਟੀਮ ਨੂੰ ਜੇਕਰ ਕ੍ਰਾਊਡ ਇਸੇ ਤਰ੍ਹਾਂ ਸੁਪੋਰਟ ਕਰੇਗਾ ਤਾਂ ਇੰਸ਼ਾਹ ਅੱਲਾਹ... ਉਹ ਦਿਨ ਦੂਰ ਨਹੀਂ ਹੈ ਕਿ ਅਗਲਾ ਆਈ. ਪੀ. ਐੱਲ..... ਸਾਰੀ ਪੀ. ਐੱਸ. ਐੱਲ. ਇੱਥੇ ਹੋਵੇਗਾ।''
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਦੀ ਬਾੜ੍ਹ ਆ ਗਈ।



ਮੋਹਾਲੀ ਵਨ ਡੇ 'ਚ ਭਾਰਤ ਦੀ ਹਾਰ ਦੇ 5 ਵਿਲੇਨ, ਪੰਤ ਰਹੇ ਸਭ ਤੋਂ ਵੱਡੇ
NEXT STORY