ਜਾਗਰੇਬ—ਸੁਮਿਤ ਨਾਗਲ ਤੇ ਪ੍ਰਜਨੇਸ਼ ਗੁਣੇਸ਼ਵਰਨ ਦੀ ਅਗਵਾਈ ਵਾਲੀ ਭਾਰਤੀ ਟੀਮ ਸ਼ੁੱਕਰਵਾਰ ਤੋਂ ਇੱਥੇ ਸੁਰੂ ਹੋਣ ਵਾਲੇ ਡੇਵਿਸ ਕੱਪ ਕੁਆਲੀਫਾਇਰ ਵਿਚ ¬ਕ੍ਰੋਏਸ਼ੀਆ ਵਿਰੁੱਧ ਉਲਟਫੇਰ ਭਰੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਮੇਜ਼ਬਾਨ ਟੀਮ ਦੀ ਅਗਵਾਈ ਦੁਨੀਆ ਦਾ 37ਵੇਂ ਨੰਬਰ ਦਾ ਖਿਡਾਰੀ ਮਾਰਿਨ ਸਿਲਿਚ ਕਰੇਗਾ ਤੇ 2014 ਅਮਰੀਕੀ ਓਪਨ ਚੈਂਪੀਅਨ ਉਸਦੀ ਟੀਮ ਵਿਚ ਸ਼ਾਮਲ ਇਕਲੌਤਾ ਟਾਪ-50 ਸਿੰਗਲਜ਼ ਖਿਡਾਰੀ ਹੈ। ਉਸਦੀ ਟੀਮ ਦੇ ਸਰਵਸ੍ਰੇਸਠ ਰੈਂਕਿੰਗ ਦੇ ਖਿਡਾਰੀ ਬੋਰਨੋ ਕੋਰਿਚ (33) ਦੀ ਗੈਰ-ਹਾਜ਼ਰੀ ਦਾ ਮਤਲਬ ਹੈ ਕਿ ਨਾਗਲ ਤੇ ਪ੍ਰਜਨੇਸ਼ ਉਸਦੇ ਦੂਜੇ ਸਿੰਗਲਜ਼ ਖਿਡਾਰੀ ਬੋਰਨੋ ਗੋਜੋ ਨੂੰ ਹਰਾ ਸਕਦਾ ਹੈ, ਜਿਸ ਨੇ ਅਜੇ ਤਕ ਡੇਵਿਸ ਕੱਪ ਵਿਚ ਆਪਣਾ ਇਕ ਵੀ ਮੈਚ ਨਹੀਂ ਜਿੱਤਿਆ ਹੈ।
ਮਹਿਮਾਨਾਂ ਲਈ ਗੋਜੋ ’ਤੇ ਜਿੱਤ ਤੋਂ ਦੋ ਅੰਕ ਹਾਸਲ ਕਰਨਾ ਸੰਭਵ ਹੈ, ਜਿਹੜਾ ਏ. ਟੀ. ਪੀ. ਰੈਂਕਿੰਗ ਵਿਚ 227ਵੇਂ ਸਥਾਨ ’ਤੇ ਕਾਬਿਜ਼ ਹੈ ਤੇ ਇਨ੍ਹਾਂ ਦੋਵਾਂ ਭਾਰਤੀ ਸਿੰਗਲਜ਼ ਖਿਡਾਰੀਆਂ ਤੋਂ ਹੇਠਾਂ ਹੈ। ਦੋਵਾਂ ਨਾਗਲ (127) ਤੇ ਪ੍ਰਜਨੇਸ਼ (132) ਹਾਲਾਂਕਿ ਗੋਜੋ ਵਿਰੁੱਧ ਨਹੀਂ ਖੇਡੇ ਹਨ ਪਰ ਉਨ੍ਹਾਂ ਲਈ ਉਸ ਨੂੰ ਹਰਾਉਣਾ ਸੰਭਵ ਹੈ। ਪ੍ਰਜਨੇਸ਼ ਆਪਣੇ ਵਿਆਹ ਦੇ ਕਾਰਣ ਪਿਛਲੇ ਮਕੁਾਬਲੇ ਵਿਚ ਨਹੀਂ ਖੇਡ ਸਕਿਆ ਸੀ। ਉਸ ਨੇ ਕਿਹਾ, ‘‘ਸਾਨੂੰ ਆਪਣੀ ਚੋਟੀ ਦੀ ਖੇਡ ਦਿਖਾਉਣ ਦੀ ਉਮੀਦ ਹੈ। ਸਾਡੇ ਕੋਲ ਨਿਸ਼ਚਿਤ ਰੂਪ ਨਾਲ ਬਿਹਤਰ ਮੌਕਾ ਹੈ (ਕਿਉਂਕਿ ਬੋਰਨੋ ਕੋਰਿਚ ਨਹੀਂ ਖੇਡ ਰਿਹਾ) ਤੇ ਉਮੀਦ ਕਰਦੇ ਹਾਂ ਕਿ ਅਸੀਂ ਉਸਦਾ ਫਾਇਦਾ ਚੁੱਕਾਂਗੇ। ਹਾਰਡ ਇਨਡੋਰ ਕੋਰਟ ਸਾਨੂੰ ਰਾਸ ਆਉਂਦਾ ਹੈ।’’
ਰਾਮਕੁਮਾਰ ਰਾਮਨਾਥ ਦੇ ਬੈਂਚ ’ਤੇ ਰਹਿਣ ਦੀ ਉਮੀਦ ਹੈ ਕਿਉਂਕਿ ਲੀਏਂਡਰ ਪੇਸ ਤੇ ਰੋਹਨ ਬੋਪੰਨਾ ਡਬਲਜ਼ ਮੁਕਾਬਲਾ ਖੇਡਣਗੇ। ਡਬਲਜ਼ ਮੈਚ ਅਹਿਮ ਹੋਵੇਗਾ। ਇਸ ਮੈਚ ਦਾ ਜੇਤੂ ਸਾਲ ਦੇ ਅੰਤ ਵਿਚ ਹੋਣ ਵਾਲੇ ਡੇਵਿਸ ਕੱਪ ਫਾਈਨਲ ਲਈ ਕੁਆਲੀਫਾਈ ਕਰ ਲਵੇਗਾ, ਜਿਹੜਾ ਨਵੰਬਰ ਵਿਚ ਮੈਡਿ੍ਰਡ ਵਿਚ ਖੇਡਿਆ ਜਾਵੇਗਾ। ਇਹ 36 ਸਾਲ ਦੇ ਪੇਸ ਲਈ ਆਖਰੀ ਮੁਕਾਬਲਾ ਹੋ ਸਕਦਾ ਹੈ ਜਿਹੜਾ ਕਹਿ ਚੁੱਕਾ ਹੈ ਕਿ 2020 ਬਤੌਰ ਪੇਸ਼ੇਵਰ ਉਸਦਾ ਆਖਰੀ ਸੈਸ਼ਨ ਹੋਵੇਗਾ। ਉਹ ਡੇਵਿਸ ਕੱਪ ਨੂੰ ਜਿੱਤ ਤੋਂ ਅਲਵਿਦਾ ਕਹਿਣਾ ਚਾਹੇਗਾ, ਉਹ ਪਹਿਲਾਂ ਹੀ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਸਫਲ ਡਬਲਜ਼ ਖਿਡਾਰੀ ਬਣ ਗਿਆ ਹੈ।
ਭਾਰਤ ਨੇ ਲੰਬੇ ਸਮੇਂ ਤੋਂ ਮਜ਼ਬੂਤ ਵਿਰੋਧੀ ਵਿਰੁੱਧ ਜਿੱਤ ਹਾਸਲ ਨਹੀਂ ਕੀਤੀ ਹੈ ਤੇ ਅਜਿਹਾ ਲੱਗਦਾ ਹੈ ਕਿ ਇਹ ਉਸਦੇ ਲਈ ਬਿਹਤਰ ਮੌਕਾ ਹੋਵੇਗਾ। ਉਹ ਸਰਬੀਆ ਤੋਂ 2018 ਵਿਚ, ਕੈਨੇਡਾ ਤੋਂ 2017 ਵਿਚ ਹਾਰ ਕੇ ਵਿਸ਼ਵ ਕੱਪ ਕੁਆਲੀਫਿਕੇਸ਼ਨ ਤੋਂ ਖੁੰਝ ਗਿਆ ਸੀ। ਪਿਛਲੀ ਵਾਰ ਦੋਵੇਂ ਟੀਮਾਂ ਆਪਸ ਵਿਚ 1995 ਵਿਚ ਗ੍ਰਾਸਕੋਰਟ ’ਤੇ ਇਕ-ਦੂਜੇ ਨਾਲ ਭਿੜੀਆਂ ਸਨ, ਜਿਸ ਵਿਚ ਭਾਰਤ ਨੇ ਨਵੀਂ ਦਿੱਲੀ ਵਿਚ 3-2 ਨਾਲ ਜਿੱਤ ਹਾਸਲ ਕੀਤੀ ਸੀ।
ਆਸ਼ੀਸ਼ ਕੁਮਾਰ ਏਸ਼ੀਆਈ ਓਲੰਪਿਕ ਕੁਆਲੀਫਾਇਰਸ ਦੇ ਕੁਆਟਰ-ਫਾਇਨਲ ’ਚ
NEXT STORY