ਨਵੀਂ ਦਿੱਲੀ–ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਟੀਮ ਯੂ. ਪੀ. ਵਾਰੀਅਰਜ਼ ਨੇ ਮੁੱਖ ਕੋਚ ਜਾਨ ਲੂਈਸ ਨਾਲੋਂ ਨਾਤਾ ਤੋੜਨ ਦਾ ਫੈਸਲਾ ਕੀਤਾ ਹੈ ਜਿਹੜਾ 2023 ਤੋਂ ਉਸਦੇ ਨਾਲ ਸੀ।
ਡਬਲਯੂ. ਪੀ. ਐੱਲ. 2025 ਵਿਚ ਯੂ. ਪੀ. ਵਾਰੀਅਰਜ਼ ਅੰਕ ਸੂਚੀ ਵਿਚ ਹੇਠਲੇ ਸਥਾਨ ’ਤੇ ਰਹੀ ਸੀ। ਟੀਮ ਨੇ ਇੰਸਟਾਗ੍ਰਾਮ ਹੈਂਡਲ ’ਤੇ ਕੋਚ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ। ਇੰਗਲੈਂਡ ਲਈ 1 ਟੈਸਟ, 13 ਵਨ ਡੇ ਤੇ 2 ਟੀ-20 ਖੇਡਣ ਵਾਲੇ ਲੂਈਸ ਦੇ ਮਾਰਗਦਰਸ਼ਨ ਵਿਚ ਯੂ. ਪੀ. ਵਾਰੀਅਰਜ਼ 2023 ਵਿਚ ਟੂਰਨਾਮੈਂਟ ਦੇ ਸ਼ੁਰੂਆਤੀ ਸੈਸ਼ਨ ਵਿਚ ਡਬਲਯੂ. ਪੀ. ਐੱਲ. ਪਲੇਅ ਆਫ ਤੱਕ ਪਹੁੰਚੀ ਸੀ।
ਡੇਵੋਨ ਕਾਨਵੇ ਟੀ-20 ਤਿਕੋਣੀ ਲੜੀ ਲਈ ਨਿਊਜ਼ੀਲੈਂਡ ਟੀਮ ’ਚੋਂ ਬਾਹਰ
NEXT STORY