ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਦਰਮਿਆਨ ਟੀ-20 ਵਰਲਡ ਕੱਪ ਦਾ ਮੈਚ ਅੱਜ ਦੁਬਈ 'ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਭਾਰਤ ਪਹਿਲਾਂ ਬੱਲੇਬਾਜ਼ੀ ਕਰੇਗਾ। ਵਿਰਾਟ ਕੋਹਲੀ ਨੇ ਭਾਰਤੀ ਪਲੇਇੰਗ ਇਲੈਵਨ 'ਚ ਕਈ ਧਾਕੜ ਕ੍ਰਿਕਟਰ ਸ਼ਾਮਲ ਕੀਤੇ ਹਨ। ਇਨ੍ਹਾਂ 'ਚੋਂ ਵਰੁਣ ਚੱਕਰਵਰਤੀ ਦਾ ਨਾਂ ਵੀ ਸ਼ਾਮਲ ਕੀਤਾ ਹੈ। ਦਰਅਸਲ ਵਰੁਣ ਚੱਕਰਵਰਤੀ ਕੁਝ ਅਰਸੇ ਤੋਂ ਫਿੱਟਨੈਸ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉਹ ਗੋਡੇ ਦੀ ਸੱਟ ਦੀ ਸਮੱਸਿਆ ਨਾਲ ਜੂਝ ਰਹੇ ਸਨ। ਇਸ ਲਈ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕਰਨ 'ਚ ਦੁਬਿਧਾ ਦੀ ਸਥਿਤੀ ਬਣੀ ਹੋਈ ਸੀ। ਪਰ ਹੁਣ ਉਸ ਦੀ ਫਿੱਟਨੈਸ ਨੂੰ ਦੇਖਦੇ ਹੋਏ ਪਲੇਇੰਗ ਇਲੈਵਨ 'ਚ ਸ਼ਾਮਲ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ :ਇਰਫਾਨ ਪਠਾਨ ਦਾ ਪਾਕਿਸਤਾਨ ’ਤੇ ਤੰਜ, ਕਿਹਾ- ‘ਉਹ ਜਿੱਤੇ ਤਾਂ ਦਿਲ ਟੁੱਟਣਗੇ, ਅਸੀਂ ਜਿੱਤੇ ਦਾ ਟੀ.ਵੀ.’
ਵਰੁਣ ਦੇ ਗੋਡੇ ਦੀ ਸਮੱਸਿਆ ਨੂੰ ਦੇਖਦੇ ਹੋਏ ਉਸ ਦਾ ਇਸਤੇਮਾਲ ਜ਼ਰੂਰੀ ਮੈਚਾਂ 'ਚ ਹੀ ਕੀਤਾ ਜਾਵੇਗਾ। ਜੋ ਮੈਚ ਟੀਮ ਇੰਡੀਆ ਲਈ ਜਿੱਤਣਾ ਬਹੁਤ ਜ਼ਰੂਰੀ ਹੋਵੇਗਾ, ਵਰੁਣ ਉੱਥੇ ਖੇਡੇਗਾ। ਇਨ੍ਹਾਂ ਮੈਚਾਂ 'ਚ ਵਰੁਣ ਦੀ ਸ਼ਾਨਦਾਰ ਸਪਿਨ ਦੇਖੀ ਜਾ ਸਕਦੀ ਹੈ। ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ਼ ਓਪਨਿੰਗ ਮੈਚ ਤੋਂ ਪਹਿਲਾਂ ਲਗਾਤਾਰ ਦੋ ਵਾਰਮ ਅੱਪ ਮੈਚਾਂ 'ਚ ਜਿੱਤ ਦਰਜ ਕੀਤੀ। ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਅਤੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ। ਜਦਕਿ ਪਾਕਿਸਤਾਨ ਦੀ ਟੀਮ ਦੋ 'ਚੋਂ ਸਿਰਫ਼ ਇਕ ਵਾਰਮ ਅੱਪ ਮੈਚ ਜਿੱਤ ਸਕੀ। ਪਹਿਲੇ 'ਚ ਉਨ੍ਹਾਂ ਨੇ ਵਰਲਡ ਚੈਂਪੀਅਨ ਵੈਸਟਇੰਡੀਜ਼ ਨੂੰ ਹਰਾਇਆ। ਜਦਕਿ ਦੂਜੇ 'ਚ ਦੱਖਣੀ ਅਫਰੀਕੀ ਟੀਮ ਦੇ ਹੱਥੋਂ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਭਾਰਤ ਤੇ ਪਾਕਿਸਤਾਨ ਦਰਮਿਆਨ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਨੋਟ : ਇਸ ਼ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਰਫਾਨ ਪਠਾਨ ਦਾ ਪਾਕਿਸਤਾਨ ’ਤੇ ਤੰਜ, ਕਿਹਾ- ‘ਉਹ ਜਿੱਤੇ ਤਾਂ ਦਿਲ ਟੁੱਟਣਗੇ, ਅਸੀਂ ਜਿੱਤੇ ਤਾਂ ਟੀ.ਵੀ.’
NEXT STORY